ਐਮ. ਐਚ. ਆਰ. ਡੀ. ਮੰਤਰੀ ਦਾ ਟਵੀਟ, ਜੂਨ ਮਹੀਨੇ ''ਚ ਹੋ ਸਕਦੀ ਹੈ JEE Main

04/21/2020 12:38:18 AM

ਲੁਧਿਆਣਾ,(ਵਿੱਕੀ) : ਇੰਜੀਨੀਅਰਿੰਗ ਦੇ ਖੇਤਰ 'ਚ ਆਪਣਾ ਭਵਿੱਖ ਬਣਾਉਣ ਵਾਲੇ ਲੱਖਾਂ ਵਿਦਿਆਰਥੀਆਂ ਲਈ ਇਹ  ਖਬਰ ਨਿਸ਼ਚਿਤ ਹੀ ਰਾਹਤ ਵਾਲੀ ਹੈ। ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਮੰਤਰੀ ਡਾ. ਰਮੇਸ਼ ਪੋਖਿਰਆਲਾ ਨਿਸ਼ੰਕ ਨੇ ਸੰਕੇਤ ਦਿੱਤੇ ਹਨ ਕਿ ਜੇ. ਈ. ਈ. ਮੇਂਸ ਦੀ ਪ੍ਰੀਖਿਆ ਸੰਭਵ ਜੂਨ ਮਹੀਨੇ 'ਚ ਹੋਵੇਗੀ। ਡਾ. ਨਿਸ਼ੰਕ ਨੇ ਸੋਮਵਾਰ ਨੂੰ ਆਪਣੇ ਟਵੀਟਰ ਹੈਂਡਲ 'ਤੇ ਇਸ ਸਬੰਧੀ ਟਵੀਟ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆਂ ਹੀ ਸਾਡੀ ਪ੍ਰਾਥਮਿਕਤਾ ਹੈ।

ਜੇ. ਈ. ਈ. ਮੇਂਸ ਬਾਰੇ ਐਮ. ਐਚ. ਆਰ. ਡੀ. ਮੰਤਰੀ ਦੇ ਟਵੀਟ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਨੀਟ ਵੀ ਜੂਨ ਮਹੀਨੇ 'ਚ ਹੀ ਹੋ ਜਾਵੇਗਾ। ਡਾ. ਨਿਸ਼ੰਕ ਨੇ ਟਵੀਟ 'ਚ ਕਿਹਾ ਕਿ ਮੰਤਰਾਲੇ ਜੇ. ਈ. ਈ. ਮੇਂਸ ਤੇ ਨੀਟ ਦੀ ਪ੍ਰੀਖਿਆ ਨਾਲ ਜੁੜੇ ਸਾਰੇ ਹਿੱਤਧਾਰਕਾਂ ਦੇ ਸੰਪਰਕ 'ਚ ਹਨ ਅਤੇ ਸਥਿਤੀ ਸਮਾਨ ਹੁੰਦੇ ਹੀ ਵਿਚਾਰ-ਵਟਾਂਦਰੇ ਦੇ ਬਾਅਦ ਪ੍ਰੀਖਿਆਵਾਂ ਦੀ ਅਗਲੀ ਤਾਰੀਖ ਦਾ ਐਲਾਨ ਕਰ ਦਿੱਤਾ ਜਾਵੇਗਾ।
ਜਾਣਕਾਰੀ ਮੁਤਾਬਕ ਜੇ. ਈ. ਈ. ਮੇਂਸ ਅਤੇ ਨੀਟ ਪ੍ਰੀਖਿਆ ਦੀ ਤਾਰੀਖ ਦਾ ਲੱਖਾਂ ਵਿਦਿਆਰਥੀਆਂ ਨੂੰ ਇੰਤਜਾਰ ਹੈ। ਪਹਿਲਾਂ ਜੇ. ਈ. ਈ. ਮੇਂਸ ਦੇ ਦੂਜੇ ਪੜਾਅ ਦੀ ਪ੍ਰੀਖਿਆ 5,7,9 ਅਤੇ 11 ਅਪ੍ਰੈਲ ਨੂੰ ਹੋਣੀ ਸੀ, ਉਥੇ ਹੀ ਨੀਟ ਦੀ ਪ੍ਰੀਖਿਆ 3 ਮਈ ਨੂੰ ਆਯੋਜਿਤ ਕੀਤੀ ਜਾਣੀ ਸੀ ਪਰ ਦੇਸ਼ 'ਚ ਜਾਰੀ ਲਾਕਡਾਊਨ ਦੇ ਚੱਲਦੇ ਬੋਰਡ ਪ੍ਰੀਖਿਆ ਦੇ ਨਾਲ ਇਨ੍ਹਾਂ ਪ੍ਰੀਖਿਆਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਜੇ. ਈ. ਈ. ਮੇਂਸ ਦਾ ਪਹਿਲਾ ਪੜਾਅ ਜਨਵਰੀ 'ਚ ਪੂਰਾ ਹੋਣ ਦੇ ਬਾਅਦ ਰਿਜ਼ਲਟ ਵੀ ਜਾਰੀ ਹੋ ਚੁਕਾ ਹੈ। ਹੁਣ ਜੂਨ 'ਚ ਮੇਂਸ ਦਾ ਦੂਜਾ ਪੜਾਅ ਹੋਣ ਦੇ ਬਾਅਦ ਫਿਰ ਆਈ. ਆਈ. ਟੀਜ਼ 'ਚ ਦਾਖਲੇ ਲਈ ਜੇ. ਈ. ਈ. ਐਡਵਾਂਸ ਦੀ ਪ੍ਰੀਖਿਆ ਹੋਵੇਗੀ। ਵਾਇਰਲ ਹੋ ਰਿਹਾ ਸੀ ਪ੍ਰੀਖਿਆ ਨਾਲ ਜੁੜਿਆ ਫਰਜੀ ਨੋਟਿਸ ਹਾਲ ਹੀ 'ਚ ਜੇ. ਈ. ਈ. ਮੇਨ ਪ੍ਰੀਖਿਆ ਨੂੰ ਲੈ ਕੇ ਇਕ ਫਰਜੀ ਪੱਤਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ, ਜਿਸ 'ਚ ਪ੍ਰੀਖਿਆ ਜੁਲਾਈ ਦੇ ਪਹਿਲੇ ਹਫਤੇ 'ਚ ਹੋਣ ਦੀ ਗੱਲ ਕਹੀ ਜਾ ਰਹੀ ਸੀ। ਐਨ. ਟੀ. ਏ. ਨੇ ਇਸ ਬਾਰੇ ਕਿਹਾ ਸੀ ਕਿ ਫਿਲਹਾਲ ਅਜਿਹਾ ਕੋਈ ਅਧਿਕਾਰਿਕ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟਿਸ ਫਰਜੀ ਹੈ।


Deepak Kumar

Content Editor

Related News