ਪੈਸੇ ਕਮਾਉਣ ਲਈ ਇੰਜੀਨੀਅਰ ਨੇ 25 ਹਜ਼ਾਰ ''ਚ ਖਰੀਦਿਆ ਨਾਜਾਇਜ਼ ਰਿਵਾਲਵਰ, ਪੁਲਸ ਨੇ ਦਬੋਚਿਆ

Tuesday, Oct 24, 2017 - 07:19 PM (IST)

ਪੈਸੇ ਕਮਾਉਣ ਲਈ ਇੰਜੀਨੀਅਰ ਨੇ 25 ਹਜ਼ਾਰ ''ਚ ਖਰੀਦਿਆ ਨਾਜਾਇਜ਼ ਰਿਵਾਲਵਰ, ਪੁਲਸ ਨੇ ਦਬੋਚਿਆ

ਲੁਧਿਆਣਾ (ਰਿਸ਼ੀ) : ਪੈਸੇ ਕਮਾਉਣ ਦੇ ਚੱਕਰ 'ਚ ਇਕ ਇੰਜੀਨੀਅਰ ਯੂ.ਪੀ ਤੋਂ 25 ਹਜ਼ਾਰ ਰੁਪਏ 'ਚ ਨਾਜਾਇਜ਼ ਰਿਵਾਲਵਰ ਖਰੀਦ ਲਿਆਇਆ ਅਤੇ ਮਹਿੰਗੇ ਰੇਟ 'ਤੇ ਵੇਚਣ ਲਈ ਗਾਹਕ ਲੱਭ ਰਿਹਾ ਸੀ, ਇਸ ਤੋਂ ਪਹਿਲਾਂ ਹੀ ਸੀ.ਆਈ.ਏ ਦੀ ਪੁਲਸ ਨੇ ਉਸਨੂੰ ਦਬੋਚ ਲਿਆ। ਥਾਣਾ ਡਵੀਜ਼ਨ ਨੰ. 6 'ਚ ਆਰਮਜ਼ ਐਕਟ ਅਧੀਨ ਉਕਤ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਏ.ਡੀ.ਸੀ.ਪੀ ਕ੍ਰਾਈਮ ਸਤਨਾਮ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਵਿਨੇ ਕੁਮਾਰ (31) ਨਿਵਾਸੀ ਇੰਦਰਾ ਕਲੋਨੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਸੋਮਵਾਰ ਨੂੰ ਸੂਚਨਾ ਦੇ ਆਧਾਰ 'ਤੇ ਚੀਮਾ ਚੌਕ ਦੇ ਕੋਲੋਂ ਉਕਤ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਹ ਢੋਲੇਵਾਲ ਪੁਲ ਵਲੋਂ ਪੈਦਲ ਆ ਰਿਹਾ ਸੀ।
ਪੁਲਸ ਨੂੰ ਦੋਸ਼ੀ ਪਾਸੋਂ 1 ਨਾਜਾਇਜ਼ ਰਿਵਾਲਵਰ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਇੰਜੀਨੀਅਰ ਹੈ ਅਤੇ ਪੈਸੇ ਕਮਾਉਣ ਦੇ ਲਾਲਚ 'ਚ 45 ਦਿਨ ਪਹਿਲਾਂ ਟਰੇਨ 'ਚ ਯੂ.ਪੀ ਜਾ ਕੇ ਨਾਜਾਇਜ਼ ਰਿਵਾਲਵਰ ਲਿਆਇਆ ਸੀ ਅਤੇ ਵੇਚ ਕੇ ਮੋਟਾ ਮੁਨਾਫਾ ਕਮਾਉਣਾ ਚਾਹੁੰਦਾ ਸੀ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ 1 ਦਿਨ ਦੇ ਰਿਮਾਂਡ 'ਤੇ ਲੈ ਕੇ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।


Related News