ਇਨਡੈਵਰ ਗੱਡੀ ਹੇਠਾਂ ਆਉਣ ਨਾਲ 10 ਸਾਲਾ ਬੱਚੇ ਦੀ ਮੌਤ

Tuesday, Mar 01, 2022 - 02:21 PM (IST)

ਇਨਡੈਵਰ ਗੱਡੀ ਹੇਠਾਂ ਆਉਣ ਨਾਲ 10 ਸਾਲਾ ਬੱਚੇ ਦੀ ਮੌਤ

ਬਟਾਲਾ (ਜ.ਬ., ਯੋਗੀ, ਅਸ਼ਵਨੀ) : ਇਨਡੈਵਰ ਗੱਡੀ ਹੇਠਾਂ ਆਉਣ ਨਾਲ 10 ਸਾਲਾ ਬੱਚੇ ਦੀ ਮੌਤ ਹੋਣ ਦਾ ਅਤਿ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਵੰਸ਼ (10) ਪੁੱਤਰ ਲੱਕੀ ਵਾਸੀ ਪਿੰਡ ਬਿਜਲੀਵਾਲ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਦੇ ਮਾਤਾ-ਪਿਤਾ ਮਿਹਨਤ ਮਜ਼ਦੂਰੀ ਕਰਦੇ ਸਨ ਅਤੇ ਇਹ ਆਪਣੀ ਨਾਨੀ ਕੋਲ ਪਿੰਡ ਕੋਟ ਅਹਿਮਦ ਖਾਂ ਵਿਖੇ ਰਹਿੰਦਾ ਸੀ। ਅੱਜ ਸਵੇਰੇ ਘਰ ਕੋਲ ਸਾਈਕਲ ਚਲਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਇਕ ਇਨਡੈਵਰ ਗੱਡੀ ਨੰ. ਪੀ.ਬੀ. 02ਏ. ਜ਼ੈੱਡ. 5025 ਜਿਸ ਨੂੰ ਰਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕੋਟ ਮਜਲਸ ਚਲਾ ਰਿਹਾ ਸੀ, ਨੇ ਉਕਤ ਬੱਚੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਇਸ ਟੱਕਰ ਵਿਚ ਉਕਤ ਬੱਚਾ ਗੰਭੀਰ ਜ਼ਖਮੀ ਹੋ ਗਿਆ ਅਤੇ ਇਸ ਨੂੰ ਇਨਡੈਵਰ ਗੱਡੀ ਦੇ ਚਾਲਕ ਰਵਿੰਦਰ ਸਿੰਘ ਨੇ ਆਪਣੀ ਗੱਡੀ ਵਿਚ ਹੀ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ, ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

Gurminder Singh

Content Editor

Related News