ਪੰਜਾਬ ''ਚ ਹੋਈ ਵੱਡੀ ਵਾਰਦਾਤ ; ਪੁਲਸ ਤੇ ਗੈਂਗਸ.ਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀ.ਆਂ
Saturday, Oct 12, 2024 - 05:29 AM (IST)
ਤਰਨਤਾਰਨ- ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਕਸਬਾ ਗੋਇੰਦਵਾਲ ਸਾਹਿਬ ਪੁਲਸ ਥਾਣੇ ਦੇ ਕੋਲ ਬਾਬਾ ਸ਼ਾਹ ਹੁਸੈਨ ਦੀ ਜਗ੍ਹਾ ਕੋਲ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਤਾਬੜਤੋੜ ਗੋਲ਼ੀਆਂ ਚੱਲ ਗਈਆਂ ਹਨ।
ਇਸ ਗੋਲ਼ੀਬਾਰੀ ਦੌਰਾਨ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਚਲਾਈ ਗਈ ਗੋਲ਼ੀ ਲੱਗਣ ਕਾਰਨ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਸ ਗੈਂਗਸਟਰ ਦੀ ਪਛਾਣ ਕਸ਼ਮੀਰ ਸਿੰਘ ਸੀਲੂ ਵਜੋਂ ਹੋਈ ਹੈ, ਜੋ ਕਿ ਇਕ ਬੈਂਕ 'ਚ ਹੋਈ ਲੁੱਟ ਦੇ ਮਾਮਲੇ 'ਚ ਲੋੜੀਂਦਾ ਸੀ। ਪੁਲਸ ਨੂੰ ਇਸ ਦੇ ਬਾਰੇ ਇਕ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਸ ਦਾ ਪਿੱਛਾ ਕੀਤਾ ਤੇ ਇਸੇ ਦੌਰਾਨ ਗੋਇੰਦਵਾਲ ਸਾਹਿਬ ਨੇੜੇ ਇਸ ਗੈਂਗਸਟਰ ਤੇ ਪੁਲਸ ਵਿਚਾਲੇ ਮੁਕਾਬਲਾ ਹੋ ਗਿਆ, ਜਿਸ ਦੌਰਾਨ ਇਹ ਜ਼ਖ਼ਮੀ ਹੋ ਗਿਆ, ਜਿਸ ਮਗਰੋਂ ਪੁਲਸ ਨੇ ਉਸ ਨੂੰ ਕਾਬੂ ਕਰ ਕੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ- ਪਿਆਰ ਦੀਆਂ ਪੀਂਘਾਂ ਪਾ ਕੇ ਵਿਆਹ ਤੋਂ ਮੁੱਕਰਿਆ ਨੌਜਵਾਨ, ਫ਼ਿਰ ਕੁੜੀ ਨੇ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e