ਨਵਾਂਸ਼ਹਿਰ ''ਚ ਚੌਥੇ ਦਿਨ ਵੀ ਜਾਰੀ ਰਹੀ ਪਨਬੱਸ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ

Thursday, Sep 09, 2021 - 03:31 PM (IST)

ਨਵਾਂਸ਼ਹਿਰ ''ਚ ਚੌਥੇ ਦਿਨ ਵੀ ਜਾਰੀ ਰਹੀ ਪਨਬੱਸ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ

ਨਵਾਂਸ਼ਹਿਰ (ਮਨੋਰੰਜਨ) : ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਰੋਡਵੇਜ਼, ਪਨਬੱਸ ਅਤੇ ਪੈਪਸੂ ਰੋਡ ਟਰਾਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਕੰਟਰੈਕਟ ਵਰਕਰ ਯੂਨੀਅਨ ਨੇ ਨਵਾਂਸ਼ਹਿਰ ਡਿਪੂ ਵਿੱਚ ਪ੍ਰਧਾਨ ਹਰਦੀਪ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਚੌਥੇ ਦਿਨ ਵੀ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਰੱਖੀ। ਲੰਬਿਤ ਮੰਗਾਂ ਨੂੰ ਲੈ ਕੇ ਪਨਬੱਸ ,ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਦੇ ਮੈਬਰਾਂ ਨੇ ਸਵੇਰ ਤੋਂ ਹੀ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਦਿੱਤਾ।

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਰੱਖੀ ਮੀਟਿੰਗ ਵਿੱਚ ਕੋਈ ਹੱਲ ਨਹੀ ਨਿਕਲਿਆ, ਜਿਸਦੇ ਰੋਸ ਵਜੋਂ ਮੁਲਾਜ਼ਮਾਂ ਵੱਲੋ ਰੋਜ਼ਾਨਾ ਸਵੇਰ ਤੋਂ ਹੀ ਚਾਰ ਘੰਟੇ ਬੱਸ ਅੱਡੇ 'ਤੇ ਚੱਕਾ ਜਾਮ ਕਰਕੇ ਗੇਟ ਰੈਲੀ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਉਨ੍ਹਾਂ ਦੀਆ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਕੋਈ ਯਤਨ ਨਹੀ ਕਰ ਰਹੀ ਹੈ। ਮੁਸਾਫ਼ਰਾਂ ਨੂੰ ਵੀ ਰੋਜ਼ਾਨਾ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ 'ਤੇ ਜਨਰਲ ਸਕੱਤਰ ਅਸ਼ੋਕ ਕੁਮਾਰ ਰੌੜੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆ ਮੰਗਾਂ ਨਾ ਮੰਨੀਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਮੌਕੇ ਬਲਵੀਰ ਸਿੰਘ ਜਾਡਲਾ, ਦਵਿੰਦਰ ਸਿੰਘ, ਮਹਾਸਿੰਘ ਰੌੜੀ, ਹਰਦੀਪ ਸਿੰਘ, ਬਲਵਿੰਦਰ ਸਿੰਘ, ਸੋਹਣ ਲਾਲ, ਗਗਨਦੀਪ, ਮੁਨੀਸ਼ ਕੁਮਾਰ, ਅਮਰੀਕ ਸਿੰਘ, ਜੱਗਾ ਸਿੰਘ, ਸੁਖਵਿੰਦਰ ਸਿੰਘ, ਰਾਜੇਸ਼ ਕੁਮਾਰ ਤੇ ਹੋਰ ਮੌਜੂਦ ਰਹੇ।
 


author

Babita

Content Editor

Related News