ਸਮੇਂ ਸਿਰ ਤਨਖਾਹਾਂ ਦੇਣ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਨੇ ਕੀਤਾ ਰੋਸ ਵਿਖਾਵਾ

11/20/2017 5:20:12 PM


ਜਲਾਲਾਬਾਦ (ਗੁਲਸ਼ਨ) - ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਕੌਂਸਲ ਦੇ ਦਫਤਰੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਦੇਣ ਦੇ ਰੋਸ ਵਜੋਂ ਅੱਜ ਨਗਰ ਕੌਂਸਲ ਮੁਲਾਜ਼ਮਾਂ 'ਚ ਸਫਾਈ ਸੇਵਕ ਯੂਨੀਅਨ, ਸੀਵਰੇਜ਼ ਸਫਾਈ ਯੂਨੀਅਨ ਅਤੇ ਦਫਤਰੀ ਸਟਾਫ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ ਨਗਰ ਕੌਂਸਲ ਦੇ ਦਫਤਰ ਸਾਹਮਣੇ ਇਕ ਗੇਟ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦੌਰਾਨ ਨਗਰ ਕੌਂਸਲ ਕਾਮਿਆਂ ਵੱਲੋਂ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਸ ਵਿਖਾਵੇ ਦੀ ਅਗਵਾਈ ਕਰਦੇ ਹੋਏ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਪ੍ਰੇਮ ਸਾਰਵਾਨ, ਅਜੇ ਕੁਮਾਰ, ਸ਼ਿਵਨਾਥ, ਸੰਦੀਪ ਕੰਬੋਜ਼, ਸੋਨੂੰ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਵੈਟ ਖਤਮ ਕਰਕੇ ਨਗਰ ਕੌਂਸਲ ਨੂੰ 1 ਅਕਤੂਬਰ 2017 ਤੋਂ ਕੋਈ ਰਕਮ ਜੀ. ਐਸ. ਟੀ. ਦੇ ਹਿੱਸੇ ਦੇ ਤੌਰ 'ਤੇ ਨਹੀਂ ਮਿਲੀ, ਜਿਸ ਕਾਰਨ ਨਗਰ ਕੌਂਸਲ ਦੇ ਕਾਮਿਆਂ ਨੂੰ ਤਨਖਾਹਾਂ ਦੀ ਅਦਾਇਗੀ ਕਰਨ 'ਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਸਰਕਾਰ ਤੋਂ ਸਮੇਂ ਸਿਰ ਤਨਖਾਹਾਂ ਦੇਣ ਦੀ ਮੰਗ ਕੀਤੀ। ਨਗਰ ਕੌਂਸਲ ਕਾਮਿਆਂ ਨੇ ਕਿਹਾ ਕਿ ਬਕਾਇਆ ਪੀ. ਐਫ. ਖਾਤੇ 'ਚ ਜਮ੍ਹਾ ਕੀਤਾ ਜਾਵੇ। ਕਾਮਿਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਾਊਸ ਟੈਕਸ, ਪ੍ਰਾਪਰਟੀ ਅਤੇ ਪਾਣੀ ਦੇ ਨਾਲ ਨਾਲ ਸੀਵਰੇਜ਼ ਦੇ ਬਿੱਲ ਦੀ ਅਦਾਇਗੀ ਕੀਤੀ ਜਾਵੇ।


Related News