ਹਰੀਸ਼ ਸਿੰਗਲਾ 'ਤੇ ਹਮਲਾ ਕਰਨ ਵਾਲੇ ਮੁਲਾਜ਼ਮ ਸਸਪੈਂਡ, ਡੀ. ਐੱਸ. ਪੀ. ਪਟਿਆਲਾ ਨੇ ਕੀਤੇ ਇਹ ਖ਼ੁਲਾਸੇ

Thursday, May 11, 2023 - 06:07 PM (IST)

ਪਟਿਆਲਾ(ਕੰਵਲਜੀਤ ਕੰਬੋਜ਼) : ਬੀਤੇ ਦਿਨੀਂ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ 'ਤੇ ਉਨ੍ਹਾਂ ਦੇ ਹੀ ਸੁਰੱਖੀਆਂ ਮੁਲਾਜ਼ਮ ASI ਪਰਮਜੀਤ ਵੱਲੋਂ AK-47 ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਟਿਆਲਾ ਦੇ ਡੀ. ਐੱਸ. ਪੀ. ਸੰਜੀਵ ਸਿੰਗਲਾ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 9 ਤਾਰੀਖ਼ ਨੂੰ ਹਰੀਸ਼ ਸਿੰਗਲਾ ਦਾ ਲੁਧਿਆਣਾ ਜਾਣ ਦਾ ਪ੍ਰੋਗਰਾਮ ਸੀ ਅਤੇ ਉਹ 3 ਵਜੇ ਦੁਪਹਿਰ ਲੁਧਿਆਣਾ ਤੋਂ ਵਾਪਸ ਆਏ ਹਨ।

ਇਹ ਵੀ ਪੜ੍ਹੋ- ਹਰਿਆਣਾ ਦੇ ਕੰਡਕਟਰ ਦਾ ਮਾਲੇਰਕੋਟਲਾ 'ਚ ਬੇਰਹਿਮੀ ਨਾਲ ਕਤਲ, ਸਾਥੀ ਨੇ ਦੱਸੀ ਰੂਹ ਕੰਬਾਊ ਵਾਰਦਾਤ

ਜਿਸ ਤੋਂ ਹਰੀਸ਼ ਸਿੰਗਲਾ ਨੇ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਕਿਹਾ ਕਿ ਸ਼ਾਮ 6.30 ਉਨ੍ਹਾਂ ਮੰਦਿਰ ਮੱਥਾ ਟੇਕਣ ਲਈ ਜਾਣਾ ਹੈ ਤੇ ਉਹ ਤਿਆਰ ਰਹਿਣ ਪਰ ਹਰੀਸ਼ ਸਿੰਗਲਾ 8 ਵਜੇ ਤੱਕ ਬਾਹਰ ਨਹੀਂ ਆਏ। ਜਿਸ ਦੇ ਚੱਲਦਿਆਂ ਪੁਲਸ ਮੁਲਾਜ਼ਮ ਥੱਕ-ਹਾਰ ਤੇ ਕਮਰੇ 'ਚ ਚਲੇ ਗਏ। ਜਿਸ ਤੋਂ ਬਾਅਦ 8.15 ਦੇ ਕਰੀਬ ਹਰੀਸ਼ ਸਿੰਗਲਾ ਬਾਹਰ ਆਏ ਤਾਂ ਉਨ੍ਹਾਂ ਦੇਖਿਆ ਕਿ ਮੁਲਾਜ਼ਮ ਬਾਹਰ ਨਹੀਂ ਹਨ ਤਾਂ ਉਹ ਗੁੱਸਾ ਕਰਨ ਲੱਗ ਗਏ। ਮੁਲਾਜ਼ਮ ਮੁੜ ਤੋਂ ਵਰਦੀ ਪਾ ਕੇ ਜਦੋਂ ਬਾਹਰ ਆਏ ਤਾਂ ਹਰੀਸ਼ ਸਿੰਗਲਾ ਨੇ ਉਨ੍ਹਾਂ ਨੂੰ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਜਿਸ ਦਾ ਏ. ਐੱਸ. ਆਈ. ਪਰਮਜੀਤ ਸਿੰਘ ਨੇ ਗੁੱਸਾ ਕੀਤਾ ਤੇ ਇਸ ਦੌਰਾਨ ਹਰੀਸ਼ ਸਿੰਗਲਾ ਤੇ ਪੁਲਸ ਮੁਲਾਜ਼ਮ ਵਿਚਾਲੇ ਤਕਰਾਰ ਹੋ ਗਈ। 

ਇਹ ਵੀ ਪੜ੍ਹੋ- CM ਮਾਨ ਦਾ ਕਿਸਾਨੀ ਧਰਨਿਆਂ 'ਤੇ ਤਿੱਖਾ ਹਮਲਾ, ਪਹਿਲਾਂ ਵਜ੍ਹਾ ਵੇਖ ਕੇ ਧਰਨੇ ਲੱਗਦੇ ਸਨ, ਹੁਣ ਜਗ੍ਹਾ ਵੇਖ ਕੇ

ਇਸ ਉਪਰੰਤ ਡਿਊਟੀ 'ਤੇ ਤਾਇਨਾਤ ਸੀ. ਆਰ. ਪੀ. ਐੱਫ਼ ਦੇ ਮੁਲਾਜ਼ਮਾਂ ਨੇ ਏ. ਐੱਸ. ਆਈ. ਤੋਂ ਬੰਦੂਕ ਖੋਹੀ ਅਤੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਫਿਰ ਥਾਣਾ ਕੋਤਵਾਲੀ ਪੁਲਸ ਨੇ ਏ. ਐੱਸ. ਆਈ. ਦਾ ਮੈਡੀਕਲ ਕਰਵਾਇਆ, ਜਿਸ 'ਚ ਸਾਹਮਣੇ ਆਇਆ ਕਿ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਸੀ। ਐੱਸ. ਐੱਸ. ਪੀ. ਦੇ ਧਿਆਨ 'ਚ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਇਕ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਐੱਸ. ਪੀ. ਸਿਟੀ ਸਰਫਰਾਜ ਆਲਮ ਅਤੇ ਡੀ. ਐੱਸ. ਪੀ. ਸੰਦੀਪ ਸਿੰਗਲਾ ਸ਼ਾਮਲ ਸਨ। ਗਠਿਤ ਕਮੇਟੀ ਵੱਲੋਂ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਤਿਆਰ ਕੀਤੀ ਗਈ। ਰਿਪੋਰਟ ਐੱਸ. ਐੱਸ. ਪੀ. ਨੂੰ ਸੌਂਪ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਤਰੁੰਤ ਐਕਸ਼ਨ ਲੈਂਦਿਆਂ ਏ. ਐੱਸ. ਆਈ. ਪਰਮਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News