ਪੰਜਾਬ 'ਚ ਹੈਰਾਨੀਜਨਕ ਮਾਮਲਾ, ਕਰਜ਼ਾ ਲਾਉਣ ਲਈ ਮੁਲਾਜ਼ਮ ਨੇ ਹੀ 'ਲੁੱਟਿਆ' ਬੈਂਕ
Wednesday, Dec 25, 2024 - 01:40 PM (IST)
ਕਪੂਰਥਲਾ (ਭੂਸ਼ਣ, ਮਹਾਜਨ)-ਹਾਲ ਹੀ ਵਿਚ ਇਕ ਬੈਂਕ ਵਿਚ ਕੰਮ ਕਰਦੇ ਇਕ ਕਰਮਚਾਰੀ ਤੋਂ 2.30 ਲੱਖ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਖੋਹਣ ਸਬੰਧੀ ਸਬੰਧਤ ਬੈਂਕ ਕਰਮਚਾਰੀ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਪੜਤਾਲ ਦੌਰਾਨ ਝੂਠੀ ਪਾਈ ਗਈ। ਸ਼ਿਕਾਇਤਕਰਤਾ ਬੈਂਕ ਕਰਮਚਾਰੀ ਨੇ ਖ਼ੁਦ ਹੀ ਲੁੱਟ ਦੀ ਝੂਠੀ ਕਹਾਣੀ ਬਣਾ ਕੇ ਪੁਲਸ ਨੂੰ ਗੁੰਮਰਾਹ ਕੀਤਾ ਸੀ। ਸੀ. ਆਈ. ਏ. ਸਟਾਫ਼ ਕਪੂਰਥਲਾ ਪੁਲਸ ਨੇ ਪੂਰੇ ਮਾਮਲੇ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਵੱਲੋਂ ਆਲੂਆਂ ਦੇ ਖੇਤਾਂ ’ਚ ਸੁੱਟੀ 1.90 ਲੱਖ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਬੀਤੇ ਦਿਨੀਂ ਉੱਜਵਲ ਸਮਾਲ ਫਾਈਨਾਂਸ ਬੈਂਕ ’ਚ ਕੰਮ ਕਰਦੇ ਕਰਮਚਾਰੀ ਸ਼ਿਵ ਕੁਮਾਰ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਭੇਂਟਾ ਨੇ ਥਾਣਾ ਸਦਰ ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਪਿੰਡਾਂ ’ਚੋਂ ਬੈਂਕ ਦੀਆਂ ਕਿਸ਼ਤਾਂ ਦੀ ਰਕਮ ਇਕੱਠੀ ਕਰਨ ਤੋਂ ਬਾਅਦ ਜਦੋਂ ਉਹ ਪਿੰਡ ਬਣਵਾਲੀ ਤੋਂ ਬਾਹਰ ਆ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਕੋਲੋਂ 2.30 ਲੱਖ ਰੁਪਏ ਦੀ ਨਕਦੀ, ਫਿੰਗਰ ਮਸ਼ੀਨ ਅਤੇ ਮੋਬਾਇਲ ਟੈਬ ਖੋਹ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਮੁਲਜ਼ਮਾਂ ਨੂੰ ਮੌਕੇ ਤੋਂ ਫਰਾਰ ਹੋ ਗਏ ਸੀ। ਇਸ ਪੂਰੇ ਮਾਮਲੇ ਸਬੰਧੀ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ- ਨਾਨਕੇ ਘਰ ਜਾਣ ਲਈ ਨਿਕਲੀ ਕੁੜੀ ਨਾਲ ਰਾਹ 'ਚ ਜੋ ਹੋਇਆ, ਪੂਰੇ ਟੱਬਰ ਦੇ ਉੱਡ ਗਏ ਹੋਸ਼
ਐੱਸ. ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਪੀ. (ਡੀ.) ਸਰਬਜੀਤ ਰਾਏ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਪੁਲਸ ਟੀਮ ਜਿਸ ’ਚ ਡੀ. ਐੱਸ. ਪੀ. (ਡੀ.) ਪਰਮਿੰਦਰ ਸਿੰਘ ਮੰਡ, ਡੀ. ਐੱਸ. ਪੀ. (ਸਬ ਡਵੀਜ਼ਨ) ਦੀਪਕਰਨ ਸਿੰਘ ਅਤੇ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਅਤੇ ਟੀਮ ਨੂੰ ਇਸ ਪੂਰੇ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ- ਪੰਜਾਬ 'ਚ ਹੱਡ ਚੀਰਵੀਂ ਠੰਡ ਵਿਚਾਲੇ Advisory ਜਾਰੀ, ਬਜ਼ੁਰਗਾਂ ਤੇ ਬੱਚਿਆਂ ਨੂੰ ਚੌਕਸ ਰਹਿਣ ਦੀ ਲੋੜ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਮੁੱਚੀ ਟੀਮ ਨੇ ਤਕਨੀਕੀ ਤਰੀਕੇ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸ਼ੱਕ ਦੀ ਸੂਈ ਸ਼ਿਕਾਇਤਕਰਤਾ ਬੈਂਕ ਕਰਮਚਾਰੀ ਸ਼ਿਵ ਕੁਮਾਰ ’ਤੇ ਟਿਕੀ, ਜਿਸ ਦੇ ਆਧਾਰ ’ਤੇ ਜਦੋਂ ਸ਼ਿਵ ਕੁਮਾਰ ਨੂੰ ਰਾਊਂਡਅਪ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੂਰੇ ਮਾਮਲੇ ਦਾ ਖ਼ੁਲਾਸਾ ਕੀਤਾ। ਮੁਲਜ਼ਮ ਸ਼ਿਵ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ 1.50 ਲੱਖ ਰੁਪਏ ਦਾ ਕਰਜ਼ਦਾਰ ਹੈ ਅਤੇ ਇਸ ਕਰਜ਼ੇ ਨੂੰ ਮੋੜਨ ਲਈ ਉਸ ਨੇ ਇਹ ਝੂਠੀ ਲੁੱਟ ਦੀ ਕਹਾਣੀ ਤਿਆਰ ਕੀਤੀ ਸੀ। ਇਸ ਦੌਰਾਨ ਉਸ ਨੇ ਬੈਂਕ ਦੀਆਂ ਕਿਸ਼ਤਾਂ ਵਸੂਲਣ ਤੋਂ ਬਾਅਦ 2.30 ਲੱਖ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਵਾਲਾ ਬੈਗ ਆਲੂਆਂ ਦੇ ਖੇਤ ’ਚ ਲੁਕਾ ਦਿੱਤਾ ਅਤੇ ਪੁਲਸ ਕੋਲ ਝੂਠੀ ਸ਼ਿਕਾਇਤ ਦਰਜ ਕਰਵਾਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ 1.90 ਲੱਖ ਰੁਪਏ ਦੀ ਨਕਦੀ, ਫਿੰਗਰ ਮਸ਼ੀਨ ਅਤੇ ਮੋਬਾਇਲ ਟੈਬ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ- ਜੇ ਰਾਹ 'ਚ ਲਿਫ਼ਟ ਮੰਗੇ ਔਰਤ ਤਾਂ ਫਿਸਲ ਨਾ ਜਾਇਓ, ਹੋਸ਼ ਉਡਾ ਦੇਵੇਗੀ ਇਹ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e