ਲੁਧਿਆਣਾ : ਕਈ ਘੰਟਿਆਂ ਤੋਂ ਸੀਵਰੇਜ 'ਚ ਫਸੇ 'ਸਫਾਈ ਮੁਲਾਜ਼ਮ' ਦੀ ਮੌਤ
Friday, Jun 28, 2019 - 01:50 PM (IST)

ਲੁਧਿਆਣਾ (ਸਿਆਲ, ਰਾਕੇਸ਼) : ਸ਼ਹਿਰ ਦੇ ਨੂਰਵਾਲਾ ਰੋਡ 'ਤੇ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਤੋਂ ਸੀਵਰੇਜ 'ਚ ਫਸੇ ਸਫਾਈ ਮੁਲਾਜ਼ਮ ਦੀ ਮੌਤ ਹੋ ਗਈ ਹੈ। ਉਸ ਨੂੰ ਕਈ ਘੰਟਿਆਂ ਤੋਂ ਬਾਅਦ ਸੀਵਰੇਜ 'ਚੋਂ ਬਾਹਰ ਕੱਢਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ 2-3 ਕਰਮਚਾਰੀ ਮ੍ਰਿਤਕ ਮੁਲਾਜ਼ਮ ਨੂੰ ਕੱਢਣ ਲਈ ਅੰਦਰ ਵੀ ਗਏ ਪਰ ਗੈਸ ਜ਼ਿਆਦਾ ਹੋਣ ਕਾਰਨ ਉਸ ਦਾ ਕੁਝ ਪਤਾ ਨਹੀਂ ਲੱਗ ਪਾ ਰਿਹਾ ਸੀ, ਜਿਸ ਕਾਰਨ ਉਸ ਨੂੰ ਕੱਢਣ 'ਚ ਇੰਨੀ ਦੇਰ ਹੋ ਗਈ। ਦੱਸ ਦੇਈਏ ਕਿ ਇਕ ਐਂਬੂਲੈਂਸ ਵੀ ਸਵੇਰ ਤੋਂ ਹੀ ਘਟਨਾ ਵਾਲੀ ਥਾਂ 'ਤੇ ਖੜ੍ਹੀ ਸੀ। ਇੱਥੇ ਕਾਰਪੋਰੇਸ਼ਨ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿਉਂਕਿ ਜਿਹੜਾ ਸਫਾਈ ਮੁਲਾਜ਼ਮ ਸੀਵਰੇਜ 'ਚ ਫਸਿਆ, ਉਸ ਨੇ ਬੈਲਟ ਨਹੀਂ ਪਾਈ ਹੋਈ ਸੀ, ਜਿਸ ਕਾਰਨ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ।