ਸਿਵਲ ਹਸਪਤਾਲ ''ਚ ਦੋ ਹੋਰ ਦਰਜਾ 4 ਮੁਲਾਜ਼ਮ ਆਏ ਕੋਰੋਨਾ ਪਾਜ਼ੇਟਿਵ
Tuesday, May 19, 2020 - 08:36 PM (IST)
ਲੁਧਿਆਣਾ (ਰਾਜ) : ਸਿਵਲ ਹਸਪਤਾਲ ਦੇ ਦੋ ਹੋਰ ਦਰਜਾ 4 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੋਮਵਾਰ ਉਨ੍ਹਾਂ ਨੂੰ ਬੁਲਾ ਕੇ ਸਿਵਲ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਦੋ ਲੋਕ ਕੋਰੋਨਾ ਪਾਜ਼ੇਟਿਵ ਆਏ ਸਨ। ਉਥੇ ਸੋਮਵਾਰ ਰਾਤ ਸਾਰੇ ਕੱਚੇ ਮੁਲਾਜ਼ਮ ਆਪਣੀ ਸੁਰੱਖਿਆ ਨੂੰ ਲੈ ਕੇ ਹਸਪਤਾਲ ਵਿਚ ਇਕੱਠੇ ਹੋਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਉਨ੍ਹਾਂ ਦੀ ਸੁਰੱਖਿਆ 'ਤੇ ਧਿਆਨ ਦੇ ਰਿਹਾ ਹੈ। ਇੰਨੀ ਘੱਟ ਤਨਖਾਹ ਵਿਚ ਉਹ ਫਰੰਟ ਲਾਈਨ ਵਿਚ ਰਹਿ ਕੇ ਕੰਮ ਕਰ ਰਹੇ ਹਨ। ਉਧਰ ਦਰਜਾ ਚਾਰ ਮੁਲਾਜ਼ਮਾਂ ਦੇ ਕੋਰੋਨਾ ਪਾਜ਼ੇਟਿਵ ਕੇਸ ਵਧਣ ਨਾਲ ਬਾਕੀ ਸਿਵਲ ਹਸਪਤਾਲ ਦੇ ਮੁਲਾਜ਼ਮ ਵੀ ਡਰ ਗਏ ਹਨ। ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਦੀ ਨਾ ਤਾਂ ਕੋਈ ਪਾਲਿਸੀ ਕੀਤੀ ਹੋਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੂਰੀ ਤਨਖਾਹ ਮਿਲਦੀ ਹੈ। ਇਸ ਦੌਰਾਨ ਉਹ ਕਿਵੇਂ ਕੋਰੋਨਾ ਖਿਲਾਫ ਫਰੰਟ ਲਾਈਨ 'ਤੇ ਰਹਿ ਕੇ ਜੰਗ ਲੜ ਸਕਦੇ ਹਨ।
ਇਹ ਵੀ ਪੜ੍ਹੋ ► ਮਾਛੀਵਾੜਾ ਇਲਾਕੇ ਲਈ ਰਾਹਤ ਭਰੀ ਖ਼ਬਰ, 3 ਮਰੀਜ਼ਾਂ ਨੇ ਕੋਰੋਨਾ 'ਤੇ ਕੀਤੀ ਜਿੱਤ ਹਾਸਿਲ
ਲੁਧਿਆਣਾ 'ਚ 22 ਨਵੇਂ ਕੋਰੋਨਾ ਦੇ ਕੇਸ
ਮਹਾਂਨਗਰ 'ਚ ਕੋਰੋਨਾ ਵਾਇਰਸ ਦੇ 22 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਤੜਥੱਲੀ ਮਚੀ ਹੋਈ ਹੈ। ਇਨ੍ਹਾਂ ਮਰੀਜ਼ਾਂ 'ਚ 2 ਬਲਾਤਕਾਰ ਦੇ ਦੋਸ਼ੀ ਅਤੇ 6 ਜੇਲ ਦੇ ਕੈਦੀ ਵੀ ਸ਼ਾਮਲ ਹਨ। ਬੀਤੀ ਰਾਤ ਸਿਵਲ ਸਰਜਨ ਵੱਲੋਂ ਜਾਰੀ ਉਕਤ ਰਿਪੋਰਟ ਦੇ ਹਵਾਲੇ 'ਚ ਦੱਸਿਆ ਗਿਆ ਹੈ ਕਿ ਹੋਰਨਾਂ ਮਰੀਜ਼ਾਂ 'ਚ ਦੋ ਆਰ. ਪੀ. ਐੱਫ. ਦੇ ਮੁਲਾਜ਼ਮ, 4 ਫਲੂ ਕਾਰਨਰ ਦੇ ਕੇਸ, 2 ਫਲੂ ਕਾਰਨਰ ਦੇ ਮੁਲਾਜ਼ਮ, 2 ਹਸਪਤਾਲ ਦੇ ਸਟਾਫ ਮੁਲਾਜ਼ਮ ਹਨ, ਜਦੋਂ ਕਿ ਇਕ ਯਾਤਰੀ ਅਤੇ 4 ਮਰੀਜ਼ਾਂ ਦਾ ਵੇਰਵੇ ਅਜੇ ਮਿਲਿਆ ਨਹੀਂ ਹੈ। ਕਿਹਾ ਜਾਂਦਾ ਹੈ ਕਿ ਉਕਤ ਰਿਪੋਰਟ ਸ਼ਾਮ ਨੂੰ ਹੀ ਸਿਹਤ ਅਧਿਕਾਰੀਆਂ ਨੂੰ ਮਿਲ ਗਈ ਸੀ ਪਰ ਜੇਲ ਅਤੇ ਸਿਵਲ ਹਸਪਤਾਲ 'ਚ ਹਫੜਾ-ਦਫੜੀ ਦੇ ਹਾਲਾਤ ਕਾਰਨ ਅਧਿਕਾਰੀਆਂ ਨੇ ਮਰੀਜ਼ਾਂ ਦਾ ਨਾਂ ਦੇਣਾ ਠੀਕ ਨਹੀਂ ਸਮਝਿਆ ਅਤੇ ਰਾਤ 10 ਵਜੇ ਦੇ ਕਰੀਬ ਸਿਰਫ ਇਹੀ ਕਿਹਾ ਗਿਆ ਕਿ 22 ਨਵੇਂ ਮਰੀਜ਼ ਸਾਹਮਣੇ ਆਏ ਹਨ। ਵਰਣਨਯੋਗ ਹੈ ਕਿ ਜ਼ਿਲੇ ਦੇ ਕੋਰੋਨਾ ਵਾਇਰਸ ਦੇ ਕੇਸਾਂ ਲਈ ਤਿੰਨ ਤੋਂ ਚਾਰ ਨੋਫਲ ਅਫਸਰ ਬਣਾਏ ਗਏ ਹਨ ਪਰ ਕਿਸੇ ਵੱਲੋਂ ਸਮੇਂ 'ਤੇ ਰਿਪੋਰਟਾਂ ਦਾ ਵੇਰਵਾ ਸਮੇਂ 'ਤੇ ਨਹੀਂ ਦਿੱਤਾ ਜਾਂਦਾ। ਦੇਰ ਨਾਲ ਰਿਪੋਰਟ ਜਾਰੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ ► ਐੱਲ. ਪੀ. ਯੂ. ਦੇ ਵਿਗਿਆਨੀਆਂ ਨੇ ਕੋਵਿਡ-19 ਦਾ ਪਤਾ ਲਗਾਉਣ ਲਈ ਵਿਕਸਿਤ ਕੀਤਾ ਸਾਫਟਵੇਅਰ