ਪੰਜਾਬ 'ਚ ਬਿਜਲੀ ਦੀਆਂ ਦਰਾਂ ਵਧਣ ਦੀ ਤਿਆਰੀ , ਆਮ ਜਨਤਾ 'ਤੇ ਪਏਗੀ ਮਾਰ

Wednesday, May 22, 2019 - 11:27 AM (IST)

ਪੰਜਾਬ 'ਚ ਬਿਜਲੀ ਦੀਆਂ ਦਰਾਂ ਵਧਣ ਦੀ ਤਿਆਰੀ , ਆਮ ਜਨਤਾ 'ਤੇ ਪਏਗੀ ਮਾਰ

ਚੰਡੀਗੜ੍ਹ—ਪੰਜਾਬ 'ਚ ਇਸ ਮਹੀਨੇ ਦੇ ਆਖਰ ਤੱਕ ਬਿਜਲੀ ਦਰਾਂ 'ਚ 3 ਫੀਸਦੀ ਤੱਕ ਵਾਧਾ ਕੀਤਾ ਜਾ ਰਿਹਾ ਹੈ। 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੇ ਆਦਰਸ਼ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਦਰਾਂ 'ਚ ਵਾਧੇ ਦਾ ਐਲਾਨ ਕਿਸੇ ਸਮੇਂ ਵੀ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਨਵੀਆਂ ਦਰਾਂ ਅਕਸਰ ਮਾਰਚ ਮਹੀਨੇ ਐਲਾਨੀਆਂ ਜਾਂਦੀਆਂ ਹਨ, ਇਸ ਲਈ ਇਹ ਵਧੀਆਂ ਦਰਾਂ ਵੀ ਪਹਿਲੀ ਅਪ੍ਰੈਲ ਤੋਂ ਲਾਗੂ ਹੋਣਗੀਆਂ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਮਗਰੋਂ 17ਵੀਂ ਲੋਕ ਸਭਾ ਦਾ ਚੋਣ ਸਫਰ ਖਤਮ ਹੋ ਗਿਆ ਹੈ। ਇਸ ਵਾਰ ਚੋਣਾਂ 11 ਅਪ੍ਰੈਲ ਤੋਂ 19 ਮਈ ਦਰਮਿਆਨ 7 ਗੇੜ 'ਚ ਹੋਈਆਂ ਹਨ। ਵੋਟਾਂ ਦੇ ਨਤੀਜੇ 23 ਮਈ ਨੂੰ ਆਉਣਗੇ। 


author

Shyna

Content Editor

Related News