ਪੰਜਾਬ ਦੇ 'ਬਿਜਲੀ ਖਪਤਕਾਰਾਂ' ਨੂੰ ਫਿਰ ਲੱਗਾ ਵੱਡਾ ਝਟਕਾ!

Friday, Sep 04, 2020 - 07:40 AM (IST)

ਪੰਜਾਬ ਦੇ 'ਬਿਜਲੀ ਖਪਤਕਾਰਾਂ' ਨੂੰ ਫਿਰ ਲੱਗਾ ਵੱਡਾ ਝਟਕਾ!

ਪਟਿਆਲਾ (ਪਰਮੀਤ) : ਪੰਜਾਬ ’ਚ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਦਿੰਦਿਆਂ ਘਰੇਲੂ, ਗੈਰ-ਰਿਹਾਇਸ਼ੀ ਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ’ਚ ਇਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ. ਐੱਸ. ਈ. ਆਰ. ਸੀ.) ਦੇ ਚੇਅਰਪਰਸਨ ਕੁਸੁਮਜੀਤ ਸਿੱਧੂ ਅਤੇ ਮੈਂਬਰ ਐੱਸ. ਐੱਸ. ਸਰਨਾ ਤੇ ਅੰਜੁਲੀ ਚੰਦਰਾ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਸਾਲ 2020-21 ਲਈ ਬਿਜਲੀ ਖਪਤਕਾਰਾਂ ਲਈ ਦਰਾਂ ਤੈਅ ਕਰਨ ਵਾਸਤੇ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ 1 ਜੂਨ ਨੂੰ ਸੁਣਾਏ ਗਏ ਫੈਸਲੇ ਦੀ ਜਾਣਕਾਰੀ ਜਨਤਕ ਕੀਤੀ ਗਈ।

ਇਹ ਵੀ ਪੜ੍ਹੋ : ਬਿੱਲ ਭਰਨ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼

ਇਹ ਦਰਾਂ 1 ਜੂਨ, 2020 ਤੋਂ 31 ਮਾਰਚ 2021 ਤੱਕ ਲਾਗੂ ਰਹਿਣਗੀਆਂ। ਜਾਰੀ ਹੁਕਮਾਂ ਮੁਤਾਬਕ ਘਰੇਲੂ ਖਪਤਕਾਰਾਂ ਲਈ 2 ਕਿਲੋਵਾਟ ਲੋਡ ਤੱਕ ਪਹਿਲੀਆਂ 100 ਯੂਨਿਟਾਂ ਲਈ ਦਰ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ, ਜਦੋਂ ਕਿ 101 ਤੋਂ 300 ਤੱਕ ਯੂਨਿਟਾਂ ਵਾਸਤੇ ਦਰਾਂ ’ਚ ਕੁਝ ਕਟੌਤੀ ਕੀਤੀ ਗਈ ਹੈ। ਇਹ ਦਰ ਹੁਣ 6.59 ਰੁਪਏ ਦੀ ਥਾਂ 6.34 ਰੁਪਏ ਪ੍ਰਤੀ ਯੂਨਿਟ ਹੋਵੇਗੀ। 300 ਤੋਂ ਵੱਧ ਯੂਨਿਟ ਬਿਜਲੀ ਲਈ ਦਰ 7.20 ਰੁਪਏ ਤੋਂ ਵਧਾ ਕੇ 7.30 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 2 ਤੋਂ 7 ਕਿਲੋਵਾਟ ਤੱਕ 101 ਤੋਂ 500 ਜਾਂ ਇਸ ਤੋਂ ਵੱਧ ਯੂਨਿਟ ਬਿਜਲੀ ਖਪਤ ਲਈ ਫਿਕਸ ਚਾਰਜਿਜ਼ 45 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਤੋਂ ਵਧਾ ਕੇ 60 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਭਾਸ਼ਾ ਬਿੱਲ 'ਚੋਂ 'ਪੰਜਾਬੀ' ਨੂੰ ਕੱਢਣ ਦੀ ਨਿਖੇਧੀ, ਅਕਾਲੀ ਦਲ ਨੇ ਕੇਂਦਰ ਨੂੰ ਲਿਖੀ ਚਿੱਠੀ

ਇਸ ਤੋਂ ਇਲਾਵਾ 301 ਤੋਂ 500 ਯੂਨਿਟ ਤੱਕ ਬਿਜਲੀ ਖਪਤ ਕਰਨ ਵਾਲਿਆਂ ਲਈ ਹੁਣ ਦਰ 7.20 ਰੁਪਏ ਦੀ ਥਾਂ 7.30 ਰੁਪਏ ਪ੍ਰਤੀ ਯੂਨਿਟ ਹੋਵੇਗੀ। 500 ਤੋਂ ਵੱਧ ਯੂਨਿਟ ਖਪਤ ਵਾਲਿਆਂ ਲਈ ਦਰ 7.40 ਤੋਂ ਘਟਾ ਕੇ 7.30 ਰੁਪਏ ਕਰ ਦਿੱਤੀ ਗਈ ਹੈ। 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਦੇ ਬਿਜਲੀ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ 01 ਤੋਂ 500 ਯੂਨਿਟ ਜਾਂ ਵੱਧ ਬਿਜਲੀ ਖਪਤ ਵਾਲੇ ਖਪਤਕਾਰਾਂ ਲਈ ਮਹੀਨਾਵਾਰ ਫਿਕਸ ਚਾਰਜਿਜ਼ 50 ਤੋਂ ਵਧਾ ਕੇ 75 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 0 ਤੋਂ 100 ਯੂਨਿਟ ਖਪਤ ਵਾਲਿਆਂ ਲਈ ਦਰ 4.99 ਰੁਪਏ ਤੋਂ ਘਟਾ ਕੇ 4.49 ਰੁਪਏ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਮੋਗਾ 'ਚ ਦਿਲ ਕੰਬਾਊ ਵਾਰਦਾਤ, ਜਿੰਮ ਮਾਲਕ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

101 ਤੋਂ 300 ਯੂਨਿਟ ਲਈ ਦਰ 6.59 ਤੋਂ ਘਟਾ ਕੇ 6.34 ਰੁਪਏ ਕਰ ਦਿੱਤੀ ਗਈ ਹੈ, ਜਦਕਿ 301 ਤੋਂ 500 ਤੱਕ ਲਈ ਦਰ 7.20 ਰੁਪਏ ਤੋਂ ਵਧਾ ਕੇ 7.30 ਰੁਪਏ ਕਰ ਦਿੱਤੀ ਗਈ ਹੈ, ਜਦਕਿ 500 ਤੋਂ ਵੱਧ ਲਈ ਦਰ 7.41 ਤੋਂ ਤੋਂ ਘਟਾ ਕੇ 7.30 ਰੁਪਏ ਕਰ ਦਿੱਤੀ ਗਈ ਹੈ। 50 ਤੋਂ 100 ਕੇ. ਵੀ. ਏ. ਲੋਡ ਵਾਲੇ ਖਪਤਕਾਰਾਂ ਲਈ ਫਿਕਸ ਚਾਰਜਿਜ਼ 80 ਤੋਂ ਵਧਾ ਕੇ 100 ਰੁਪਏ ਪ੍ਰਤੀ ਕੇ. ਵੀ. ਏ. ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। 100 ਕੇ. ਵੀ. ਏ. ਤੋਂ ਵੱਧ ਲਈ ਫਿਕਸ ਚਾਰਜਿਜ਼ 80 ਤੋਂ ਵਧਾ ਕੇ 110 ਰੁਪਏ ਪ੍ਰਤੀ ਕੇ. ਵੀ. ਏ. ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।

 ਹੈਰਾਨੀ ਵਾਲੀ ਗੱਲ ਇਹ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਲਈ 2000 ਕਿਲੋਵਾਟ ਤੋਂ ਵੱਧ ਲੋਡ ਲਈ ਦਰ 6.06 ਰੁਪਏ ਪ੍ਰਤੀ ਕਿਲੋਵਾਟ ਤੋਂ ਵਧਾ ਕੇ 6.11 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੀ ਗਈ ਹੈ। ਇਸੇ ਤਰੀਕੇ ਗੈਰ-ਰਿਹਾਇਸ਼ੀ ਸਪਲਾਈ ਲਈ 7 ਕਿਲੋਵਾਟ ਤੱਕ ਵਾਲੇ ਖਪਤਕਾਰਾਂ ਲਈ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ। 7 ਤੋਂ 20 ਕਿਲੋਵਾਟ ਤੱਕ ਵਾਸਤੇ ਬਿਜਲੀ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਪਰ 20 ਕਿਲੋਵਾਟ ਤੋਂ 100 ਕੇ. ਵੀ. ਏ. ਤੱਕ ਦਰ 6.32 ਰੁਪਏ ਤੋਂ ਵਧਾ ਕੇ 6.35 ਰੁਪਏ ਪ੍ਰਤੀ ਕੇ. ਵੀ. ਏ. ਕਰ ਦਿੱਤੀ ਗਈ ਹੈ।

ਇੰਡਸਟਰੀ ਲਈ ਸਮਾਲ ਪਾਵਰ ਅਤੇ ਮੀਡੀਅਮ ਸਪਲਾਈ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਇਨ੍ਹਾਂ ਦਰਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ। ਜਨਰਲ ਇੰਡਸਟਰੀ ਲਈ 100 ਤੋਂ 1000 ਕੇ. ਵੀ. ਏ. ਤੱਕ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ, ਜਦਕਿ 1000 ਕੇ. ਵੀ. ਏ. ਤੋਂ 2500 ਕੇ. ਵੀ. ਏ. ਤੱਕ ਦਰ 5.93 ਕੇ. ਵੀ. ਏ. ਤੋਂ ਵਧਾ ਕੇ 6.08 ਕੇ. ਵੀ. ਏ. ਕਰ ਦਿੱਤੀ ਗਈ ਹੈ। 2500 ਤੋਂ ਵੱਧ ਕੇ ਵੀ ਏ ਲਈ ਦਰ 5.98 ਰੁਪਏ ਤੋਂ ਵਧਾ ਕੇ 6.19 ਪ੍ਰਤੀ ਕੇ. ਵੀ. ਏ ਕਰ ਦਿੱਤੀ ਗਈ ਹੈ। ਪੀ. ਆਈ. ਯੂ. ਇੰਡਸਟਰੀ ਲਈ 1000 ਕੇ. ਵੀ. ਏ ਤੋਂ 2500 ਕੇ. ਵੀ. ਏ ਤੱਕ ਦਰ 6.18 ਪ੍ਰਤੀ ਕੇ. ਵੀ. ਏ ਤੋਂ ਵਧਾ ਕੇ 6.33 ਕੇ. ਵੀ. ਏ ਕਰ ਦਿੱਤੀ ਗਈ ਹੈ।

2500 ਕੇ. ਵੀ. ਏ ਤੋਂ ਉਪਰ ਲਈ ਦਰ 6.19 ਰੁਪਏ ਤੋਂ ਵਧਾ ਕੇ 6.41 ਰੁਪਏ ਪ੍ਰਤੀ ਕੇ. ਵੀ. ਏ ਕਰ ਦਿੱਤੀ ਗਈ ਹੈ। ਇਸੇ ਤਰੀਕੇ ਰਾਤ ਵਲੇ ਇੰਡਸਟਰੀ ਖਪਤਕਾਰਾਂ ਵੱਲੋਂ ਰਾਤ 10.00 ਤੋਂ ਸਵੇਰੇ 6.00 ਵਜੇ ਤੱਕ ਦਰ 4.45 ਰੁਪਏ ਪ੍ਰਤੀ ਕੇ. ਵੀ. ਏ ਤੋਂ ਵਧਾ ਕੇ 4.83 ਰੁਪਏ ਪ੍ਰਤੀ ਕੇ. ਵੀ. ਏ ਕਰ ਦਿੱਤੀ ਗਈ ਹੈ। ਸਵੇਰੇ 6.00 ਤੋਂ ਸਵੇਰੇ 10.00 ਵਜੇ ਤੱਕ ਜਿਥੇ 1.10.2019 ਤੋਂ ਨਾਰਮਲ ਦਰਾਂ ਲਾਗੂ ਹੋਈਆਂ ਸਨ, ਉੱਥੇ ਹੀ ਸਾਰਾ ਸਾਲ ਨਾਰਮਲ ਦਰਾਂ ਲਾਗੂ ਰਹਿਣਗੀਆਂ।
ਕੋਰੋਨਾ ਹਾਲਾਤਾਂ ਕਾਰਨ ਖਪਤਾਕਾਰਾਂ ਨੂੰ ਰਾਹਤ ਦਿੱਤੀ : ਕਮਿਸ਼ਨ
ਰੈਗੂਲੇਟਰੀ ਕਮਿਸ਼ਨਰ ਦੇ ਹੁਕਮਾਂ ਮੁਤਾਬਕ 2020-21 ਲਈ ਜੋ ਮਾਲੀਆ ਲੋੜੀਂਦਾ ਹੈ, ਉਹ ਮੌਜੂਦਾ ਦਰਾਂ ਨਾਲ 224.83 ਕਰੋੜ ਰੁਪਏ ਘਟਦਾ ਹੈ ਤੇ ਇਹ ਅਗਲੇ 10 ਮਹੀਨਿਆਂ 'ਚ ਪੂਰਾ ਕੀਤਾ ਜਾਣਾ ਹੈ। ਦਿਲਚਸਪੀ ਵਾਲੀ ਗੱਲ ਹੈ ਕਿ ਕਮਿਸ਼ਨ ਨੇ ਕੋਰੋਨਾ ਹਾਲਾਤਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਆਖਿਆ ਕਿ ਦਰਾਂ ਤਰਕਸੰਗ ਬਣਾ ਕੇ ਘਰੇਲੂ ਖਪਤਕਾਰਾਂ ਨੂੰ ਰਾਹਤ ਦਿੱਤੀ ਗਈ ਹੈ।



 


author

Babita

Content Editor

Related News