ਸ਼ਹਿਰੀ ਸਬ-ਡਵੀਜ਼ਨ ''ਚ ਬਿਜਲੀ ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ
Tuesday, Jan 30, 2018 - 02:08 AM (IST)
ਗੁਰਦਾਸਪੁਰ, (ਵਿਨੋਦ, ਦੀਪਕ)- ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵੱਲੋਂ ਸਾਂਝੇ ਤੌਰ ਤੇ ਸ਼ਹਿਰੀ ਸਬ-ਡਵੀਜ਼ਨ 'ਚ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਰੋਸ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਇੰਜੀਨੀਅਰ ਕੁਲਵੰਤ ਰਾਏ ਨੇ ਕੀਤੀ।
ਇਸ ਮੌਕੇ ਸੁਰਿੰਦਰ ਪੱਪੂ ਵਿੱਤ ਸਕੱਤਰ, ਇੰਜੀਨੀਅਰ ਦਿਲਬਾਗ ਸਿੰਘ, ਭੁਵਨੇਸ਼ ਕੁਮਾਰ, ਠਾਕੁਰ ਰਾਜੇਸ਼ ਕੁਮਾਰ, ਕਸ਼ਮੀਰ ਬੱਬਰੀ, ਬਲਜੀਤ ਸਿੰਘ ਰੰਧਾਵਾ, ਪ੍ਰਵੀਨ ਸਿੰਘ, ਜਗਦੇਵ ਸਿੰਘ, ਰਾਜ ਕੁਮਾਰ, ਪ੍ਰਕਾਸ਼ ਚੰਦ ਘੁੱਲਾ, ਬਲਕਾਰ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਚੇਅਰਮੈਨ ਪਾਵਰਕਾਮ ਨੇ ਮੰਨੀਆਂ ਹੋਈਆਂ ਮੰਗਾਂ 7 ਫਰਵਰੀ ਤੋਂ ਪਹਿਲਾਂ ਲਾਗੂ ਨਾ ਕੀਤੀਆਂ ਤੇ ਰੋਪੜ ਤੇ ਬਠਿੰਡਾ ਦੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਨਾ ਲਿਆ ਤਾਂ 7 ਫਰਵਰੀ ਨੂੰ ਪਟਿਆਲਾ ਹੈੱਡ ਆਫਿਸ ਸਾਹਮਣੇ ਪੰਜਾਬ ਪੱਧਰ ਦਾ ਧਰਨਾ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਜਾਵੇਗਾ।
