ਘਰ ''ਚ ਇਕ ਬਲਬ, 1.20 ਲੱਖ ਰੁਪਏ ਬਿੱਲ, ਮਾਰਿਆ ਗਿਆ ਗਰੀਬ

01/30/2019 4:47:27 PM

ਚੰਡੀਗੜ੍ਹ (ਅਰਨੌਲੀ) : ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ 200 ਬਿਜਲੀ ਯੂਨਿਟ ਮੁਆਫ ਕੀਤੇ ਹੋਏ ਹਨ ਪਰ ਬਿਜਲੀ ਵਿਭਾਗ ਨੇ ਇਕ ਗਰੀਬ ਪਰਿਵਾਰ ਨੂੰ 1 ਲੱਖ 20 ਹਜ਼ਾਰ 100 ਰੁਪਏ ਬਿਜਲੀ ਦਾ ਬਿੱਲ ਭੇਜ ਕੇ ਵੱਡਾ ਝਟਕਾ ਦਿੱਤਾ ਹੈ। ਪਿੰਡ ਸੱਖੋਮਾਜਰਾ ਨਿਵਾਸੀ ਗੁਰਦੇਵ ਸਿੰਘ ਪੁੱਤਰ ਅਜੀਤ ਸਿੰਘ ਨੇ ਦੱਸਿਆ ਕਿ ਮੇਰੇ ਲੜਕੇ ਸਵਰਨ ਸਿੰਘ ਦੇ ਨਾਂ 'ਤੇ ਘਰ 'ਚ 900 ਵਾਟ ਵਾਲਾ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ, ਜਿਸ 'ਤੇ ਪੰਜਾਬ ਸਰਕਾਰ ਨੇ 200 ਯੂਨਿਟ ਬਿਜਲੀ ਮੁਆਫ ਵੀ ਕੀਤੀ ਹੋਈ ਹੈ ਪਰ ਬਿਜਲੀ ਵਿਭਾਗ ਵਲੋਂ ਬਿਜਲੀ ਦਾ ਬਿੱਲ 1 ਲੱਖ 20 ਹਜ਼ਾਰ ਰੁਪਏ ਭੇਜ ਦਿੱਤਾ ਗਿਆ, ਜਿਸ ਨੂੰ ਵੇਖ ਕੇ ਅਸੀਂ ਹੈਰਾਨ ਰਹਿ ਗਏ।  ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਨੂੰ ਵਾਰ-ਵਾਰ ਬਿਜਲੀ ਬੋਰਡ ਦੇ ਦਫਤਰ ਦੇ ਚੱਕਰ ਲਾਉਣੇ ਪੈ ਰਹੇ ਹਨ ਪਰ ਅਜੇ ਤਕ ਵਿਭਾਗ ਵਲੋਂ ਕੋਈ ਪ੍ਰਤੱਖ ਜਵਾਬ ਨਾ ਮਿਲਣ ਕਰ ਕੇ ਸਾਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਕੀ ਕਹਿੰਦੇ ਹਨ ਵਿਭਾਗ ਦੇ ਐੱਸ. ਡੀ. ਓ. 
ਇਸ ਸਬੰਧੀ ਜਦੋਂ ਬਿਜਲੀ ਬੋਰਡ ਮੋਰਿੰਡਾ ਦੇ ਐੱਸ. ਡੀ. ਓ. ਬਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਦੇ ਬਿੱਲ ਤਿਆਰ ਕਰਨ ਦਾ ਕੰਮ ਵਿਭਾਗ ਨੇ ਇਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਹੋਇਆ ਹੈ। ਜੇਕਰ ਕਿਸੇ ਨੂੰ ਗਲਤੀ ਨਾਲ ਬਿਜਲੀ ਦਾ ਬਿੱਲ ਵੱਧ ਭੇਜਿਆ ਗਿਆ ਹੈ ਤਾਂ ਉਸ ਦੀ ਜੇ. ਈ. ਕੋਲੋਂ ਚੈਕਿੰਗ ਕਰਵਾ ਕੇ ਉਸ ਨੂੰ ਠੀਕ ਕਰਵਾ ਦਿੱਤਾ ਜਾਵੇਗਾ।


Anuradha

Content Editor

Related News