ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ

Sunday, Jun 20, 2021 - 03:41 PM (IST)

ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ

ਨਕੋਦਰ/ਮੱਲੀਆਂ ਕਲਾਂ (ਪਾਲੀ,ਟੁੱਟ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਪਿੰਡ ਉੱਗੀ' 'ਚ ਕਰੰਟ ਲੱਗਣ ਕਾਰਨ ਮਾਂ-ਧੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਸਦਰ ਥਾਣਾ ਮੁਖੀ ਅਮਨ ਸੈਣੀ, ਉੱਗੀ ਚੌਕੀ ਇੰਚਾਰਜ ਸਾਹਿਲ ਚੌਧਰੀ ਅਤੇ ਸਬ ਇੰਸਪੈਕਟਰ ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕਾਂ ਦੀ ਪਛਾਣ ਟੀਨਾ ਉਰਫ਼ ਸ਼ਾਲੂ ਅਤੇ ਇੰਜਲਪ੍ਰੀਤ (5) ਵਾਸੀ ਉੱਗੀ ਵਜੋਂ ਹੋਈ ਹੈ। ਇਹ ਹਾਦਸਾ ਸ਼ਨੀਵਾਰ ਦੁਪਹਿਰ ਨੂੰ ਵਾਪਰਿਆ। 

ਇਹ ਵੀ ਪੜ੍ਹੋ: ਬੇਗੋਵਾਲ 'ਚ ਖ਼ੌਫ਼ਨਾਕ ਵਾਰਦਾਤ, 23 ਸਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

PunjabKesari

ਸਦਰ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਮੱਖਣ ਸਿੰਘ ਉਰਫ਼ ਸੋਨੂੰ ਪੁੱਤਰ ਗੁਰਮੀਤ ਸਿੰਘ ਉਰਫ਼ ਕਾਲਾ ਵਾਸੀ ਉੱਗੀ ਦਾ ਕਰੀਬ 8 ਸਾਲ ਪਹਿਲਾਂ ਵਿਆਹ ਟੀਨਾ ਉਰਫ਼ ਸ਼ਾਲੂ ਵਾਸੀ ਪਿੰਡ ਲੰਮਾ ਪਿੰਡ ਚੌਕ (ਜਲੰਧਰ) ਨਾਲ ਹੋਇਆ ਸੀ। ਦੋਹਾਂ ਦੀ ਇਕ ਬੇਟੀ ਇੰਜਲਪ੍ਰੀਤ ਪੰਜ ਸਾਲ ਦੀ ਸੀ। ਦੁਪਹਿਰ ਟੀਨਾ ਉਰਫ਼ ਸ਼ਾਲੂ ਆਪਣੀ ਬੇਟੀ ਇੰਜਲਪ੍ਰੀਤ ਅਤੇ ਆਪਣੀ ਨਨਾਣ ਦੇ ਨਾਲ ਘਰ ਮੌਜੂਦ ਸੀ । ਦੁਪਹਿਰ ਲੜਕੀ ਇੰਜਲਪ੍ਰੀਤ ਲੋਹੇ ਦੇ ਮੰਜੇ 'ਤੇ ਪਈ ਹੋਈ ਸੀ ਤਾਂ ਅਚਾਨਕ ਪੱਖੇ ਦੀ ਤਾਰ ਨਾਲੋਂ ਲੋਹੇ ਦੇ ਮੰਜੇ ਵਿੱਚ ਕਰੰਟ ਆਉਣ ਕਾਰਨ ਲੜਕੀ ਇੰਜਲਪ੍ਰੀਲ ਨੇ ਚੀਕਾ ਮਾਰੀਆਂ ਤਾਂ ਉਸ ਦੀ ਮਾਂ ਟੀਨਾ ਉਰਫ਼ ਸ਼ਾਲੂ ਨੇ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਵੀ ਕਰੰਟ ਦੀ ਚਪੇਟ ਵਿਚ ਆ ਗਈ। 

ਇਹ ਵੀ ਪੜ੍ਹੋ: ਸਾਈਕਲਿੰਗ ਕਰਨ ਵਾਲਿਆਂ ਲਈ ਮਿਸਾਲ ਬਣੇ ਮੁਕਤਸਰ ਦੇ ਇਹ ਦੋ ਭਰਾ, ਹੁੰਦੀਆਂ ਨੇ ਆਪ ਮੁਹਾਰੇ ਚਰਚਾਵਾਂ

PunjabKesari

ਘਰ ਵਿੱਚ ਮੌਜੂਦ ਸ਼ਾਲੂ ਦੀ ਨਨਾਣ ਪੂਜਾ ਨੇ ਮਾਵਾਂ-ਧੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਫੋਨ ਕਰਕੇ ਐਂਬੂਲੈਂਸ ਬੁਲਾਈ ਅਤੇ ਡਾਕਟਰਾਂ ਦੀ ਟੀਮ ਨੇ ਮਾਂ-ਧੀ ਨੂੰ ਮ੍ਰਿਤਰ ਐਲਾਨ ਦਿੱਤਾ।ਇਸ ਘਟਨਾ ਦੀ ਖ਼ਬਰ ਸੁਣਦਿਆਂ ਟੀਨਾ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਪੁਲਸ ਦੀ ਮੌਜੂਦਗੀ ਵਿੱਚ ਸਹੁਰਾ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ। 

ਇਹ ਵੀ ਪੜ੍ਹੋ: ਬਠਿੰਡਾ ਤੋਂ ਵੱਡੀ ਖ਼ਬਰ, ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਨੇ ਪੱਗ ਨਾਲ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਜਾਂਚ ਉਪਰੰਤ ਦੋਸ਼ੀਆ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ: ਥਾਣਾ ਮੁਖੀ 
ਉਧਰ ਸਦਰ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਮ੍ਰਿਤਕ ਟੀਨਾ ਉਰਫ਼ ਸ਼ਾਲੂ ਅਤੇ ਉਸ ਦੀ ਬੇਟੀ ਇੰਜਲਪ੍ਰੀਤ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਦੋਸ਼ੀਆ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਜਲੰਧਰ: ਜੇਲ੍ਹ 'ਚੋਂ ਚਲਦਾ ਸੀ ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਦਾ ਨੈੱਟਵਰਕ, ਇੰਝ ਹੋਇਆ ਖ਼ੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News