ਪਾਵਰਕਾਮ ਨੇ 2000 ਕੁਨੈਕਸ਼ਨਾਂ ''ਤੇ ਚਲਾਇਆ ਪਲਾਸ, 3 ਕਰੋੜ ਦੇ ਬਕਾਇਆ ਬਿਜਲੀ ਬਿੱਲ ਵਸੂਲੇ

Friday, Dec 11, 2020 - 11:42 AM (IST)

ਲੁਧਿਆਣਾ (ਸਲੂਜਾ) : ਬਿਜਲੀ ਬਿੱਲਾਂ ਦੀ ਸਮੇਂ 'ਤੇ ਅਦਾਇਗੀ ਨਾ ਕਰਨ ਵਾਲੇ ਖਪਤਕਾਰਾਂ 'ਤੇ ਪਾਵਰਕਾਮ ਦੀ ਸਿਟੀ ਸੈਂਟਰ ਡਿਵੀਜ਼ਨ ਨੇ ਸ਼ਿਕੰਜਾ ਕੱਸਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਡਿਵੀਜ਼ਨ ਅਧੀਨ ਪੈਂਦੇ 2000 ਅਜਿਹੇ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ, ਜੋ ਬਿਜਲੀ ਬਿੱਲਾਂ ਦੀ ਪੇਮੈਂਟ ਕਰਨ ਦੇ ਮਾਮਲੇ 'ਚ ਨਾਂਹ-ਨੁੱਕਰ ਕਰਦੇ ਆ ਰਹੇ ਸਨ।

ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਖਪਤਕਾਰਾਂ 'ਚ 200 ਇੰਡਸਟਰੀ, 900 ਘਰੇਲੂ ਤੇ 900 ਗ਼ੈਰ ਰਿਹਾਇਸ਼ੀ ਕੁਨੈਕਸ਼ਨ ਸ਼ਾਮਲ ਸਨ। ਬਿਜਲੀ ਬਿੱਲਾਂ ਦਾ ਭੁਗਤਾਨ ਨਾ ਕਰਨ ਦੇ ਮਾਮਲੇ 'ਚ ਮਹਿਕਮੇ ਦੀਆਂ ਟੀਮਾਂ ਨੇ 200 ਦੇ ਕਰੀਬ ਖਪਤਕਾਰਾਂ ਦੇ ਬਿਜਲੀ ਮੀਟਰ ਉਤਾਰ ਕੇ ਆਪਣੇ ਕਬਜ਼ੇ 'ਚ ਲੈ ਲਏ ਹਨ। ਉਨ੍ਹਾਂ ਦੱਸਿਆ ਕਿ ਮਹਿਕਮੇ ਦੀਆਂ ਟੀਮਾਂ ਨੇ ਬਕਾਇਆ ਬਿਜਲੀ ਬਿਲਾਂ ਦੇ ਰੂਪ 'ਚ 3 ਕਰੋੜ ਰੁਪਏ ਡਿਫਾਲਟਰਾਂ ਤੋਂ ਵਸੂਲ ਕੇ ਪਾਵਰਕਾਮ ਦੇ ਖਜ਼ਾਨੇ 'ਚ ਜਮ੍ਹਾਂ ਕਰਵਾ ਦਿੱਤੇ ਹਨ।
 


Babita

Content Editor

Related News