ਨਹੀਂ ਕੀਤੀ ਪੰਜਾਬ ਪੁਲਸ ਨੇ ਬਿਜਲੀ ਦੇ ਬਿੱਲਾਂ ਦੀ ਦੇਣਦਾਰੀ, ਕਰੋੜਾਂ ਰੁਪਏ ਦਾ ਭੁਗਤਾਨ ਹੈ ਬਾਕੀ

Sunday, Jul 30, 2017 - 07:09 PM (IST)

ਨਹੀਂ ਕੀਤੀ ਪੰਜਾਬ ਪੁਲਸ ਨੇ ਬਿਜਲੀ ਦੇ ਬਿੱਲਾਂ ਦੀ ਦੇਣਦਾਰੀ, ਕਰੋੜਾਂ ਰੁਪਏ ਦਾ ਭੁਗਤਾਨ ਹੈ ਬਾਕੀ

ਜਲੰਧਰ(ਪੁਨੀਤ)— ਪੰਜਾਬ ਪੁਲਸ ਪਾਵਰ ਨਿਗਮ ਦੀ 7.26 ਕਰੋੜ ਰੁਪਏ ਦੀ ਦੇਣਦਾਰ ਹੈ ਕਿਉਂਕਿ ਪੰਜਾਬ ਦੇ ਵੱਖ-ਵੱਖ ਪੁਲਸ ਥਾਣਿਆਂ ਅਤੇ ਦਫਤਰਾਂ ਨੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ। ਪਾਵਰ ਨਿਗਮ ਵਲੋਂ ਬਣਾਈ ਗਈ ਪਿਛਲੀ ਤਿਮਾਹੀ ਦੀ ਰਿਪੋਰਟ ਮੁਤਾਬਕ ਪਾਵਰ ਨਿਗਮ ਦੇ ਬਾਰਡਰ ਜ਼ੋਨ ਅੰਮ੍ਰਿਤਸਰ ਨੇ 65.89 ਕਰੋੜ ਰੁਪਏ ਪੰਜਾਬ ਪੁਲਸ ਕੋਲੋਂ ਲੈਣੇ ਹਨ।
ਇਨ੍ਹਾਂ ਵਿਚ ਗੁਰਦਾਸਪੁਰ ਪੁਲਸ 16.50 ਲੱਖ, ਤਰਨਤਾਰਨ ਨੇ 11.09, ਜਦੋਂ ਕਿ ਅੰਮ੍ਰਿਤਸਰ ਪੁਲਸ 35.41 ਲੱਖ ਰੁਪਏ ਦੀ ਦੇਣਦਾਰ ਹੈ। ਨੋਰਥ ਜ਼ੋਨ ਜਲੰਧਰ ਦੀ ਗੱਲ ਕਰੀਏ ਤਾਂ ਇਸ ਜ਼ੋਨ ਦੇ ਵੱਖ-ਵੱਖ ਸ਼ਹਿਰਾਂ ਦੀ ਪੁਲਸ ਕੋਲੋਂ 72.17 ਲੱਖ ਰੁਪਏ ਦੀ ਰਿਕਵਰੀ ਕੀਤੀ ਜਾਣੀ ਹੈ। ਇਸ ਵਿਚ ਕਪੂਰਥਲਾ ਪੁਲਸ ਨੇ 19 ਲੱਖ, ਜਲੰਧਰ ਪੁਲਸ ਨੇ 26.10,ਹੁਸ਼ਿਆਰਪੁਰ 11.55 ਜਦੋਂ ਕਿ ਨਵਾਂ ਸ਼ਹਿਰ ਪੁਲਸ ਨੇ 15.52 ਲੱਖ ਰੁਪਏ ਬਿੱਲਾਂ ਦਾ ਭੁਗਤਾਨ ਕਰਨਾ ਹੈ। ਸੈਂਟਰਲ ਜ਼ੋਨ ਲੁਧਿਆਣਾ ਪੁਲਸ ਦੀ ਬਕਾਇਆ ਰਾਸ਼ੀ ਕਰੋੜਾਂ ਵਿਚ ਹੈ। ਇਸ ਜ਼ੋਨ ਦੇ ਈਸਟ ਸਰਕਲ ਨੇ 13.35 ਲੱਖ, ਵੈਸਟ ਸਰਕਲ ਨੇ 74.97, ਸਬ ਅਰਬਨ ਸਰਕਲ ਨੇ 40.51 ਲੱਖ ਜਦੋਂ ਕਿ ਖੰਨਾ ਸਰਕਲ ਨੇ 15.08 ਰੁਪਏ ਦੀ ਰਾਸ਼ੀ ਪਾਵਰ ਨਿਗਮ ਨੂੰ ਦੇਣੀ ਹੈ ਜੋ ਕਿ ਪਿਛਲੀ ਰਿਪੋਰਟ ਮੁਤਾਬਕ ਅਜੇ ਨਹੀਂ ਦਿੱਤੀ ਗਈ।
ਬਠਿੰਡਾ ਵੈਸਟ ਜ਼ੋਨ ਨੇ 67.10 ਲੱਖ ਰੁਪਏ ਅਦਾ ਕਰਨੇ ਹਨ। ਇਨ੍ਹਾਂ ਵਿਚ ਸੰਸਦ ਮੈਂਬਰ ਹਰਸਿਮਰਤ ਕੌਰ ਦੇ ਬਠਿੰਡਾ ਦੀ ਪੁਲਸ ਨੇ 15.07 ਲੱਖ ਜਦੋਂ ਕਿ ਫਰੀਦਕੋਟ ਪੁਲਸ ਨੇ 36.13 ਲੱਖ ਤੇ ਫਿਰੋਜ਼ਪੁਰ ਪੁਲਸ ਨੇ 9.80 ਲੱਖ ਤੇ ਮੁਕਤਸਰ ਦੀ ਪੁਲਸ ਨੇ ਪਾਵਰ ਨਿਗਮ ਦੀ 6.10 ਲੱਖ ਰੁਪਏ ਦੀ ਰਾਸ਼ੀ ਅਦਾ ਕਰਨੀ ਹੈ। ਉਥੇ ਸਾਊਥ ਜ਼ੋਨ ਦੀ ਪੁਲਸ ਨੇ ਪਾਵਰ ਨਿਗਮ ਦਾ 3.77 ਕਰੋੜ ਰੁਪਿਆ ਦੇਣਾ ਹੈ।


Related News