ਬਿਜਲੀ ਮੁਲਾਜ਼ਮ ਦੀ ਕੰਰਟ ਲੱਗਣ ਨਾਲ ਹੋਈ ਮੌਤ, ਪੋਸਟਮਾਰਟਮ ਨਾ ਕਰਾਉਣ ’ਤੇ ਅੜ੍ਹਿਆ ਪਰਿਵਾਰ, ਕੀਤੀ ਇਹ ਮੰਗ
Thursday, Jul 01, 2021 - 04:57 PM (IST)
ਸਮਰਾਲਾ (ਗਰਗ) - ਵੀਰਵਾਰ ਨੂੰ ਸਬ ਡਵੀਜ਼ਨ ਦੇ ਪਿੰਡ ਕੁੱਬੇ ਵਿਖੇ ਠੇਕਾ ਭਰਤੀ ਇਕ ਬਿਜਲੀ ਮੁਲਾਜ਼ਮ ਦੀ ਲਾਈਨ ਰਿਪੇਅਰ ਕਰਦੇ ਹੋਏ 11ਕੇ.ਵੀ. ਹਾਈਵੋਲਟੇਜ਼ ਲਾਈਨ ਦੀ ਚਪੇਟ ਵਿੱਚ ਆਉਣ ਨਾਲ ਮੌਕੇ ’ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਠੇਕਾ ਭਰਤੀ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੇ ਧਰਨਾ ਲੱਗਾ ਦਿੱਤਾ। ਇਸ ਮੌਕੇ ਮਿ੍ਰਤਕ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਵੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰਦੇ ਹੋਏ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਅਤੇ ਮੁਆਵਜੇ ਦੀ ਮੰਗ ਕਰਦੇ ਹੋਏ ਸੰਘਰਸ਼ ਦਾ ਐਲਾਨ ਕਰਦੇ ਹੋਏ ਭਾਰੀ ਹੰਗਾਮਾ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਮਰਜੀਤ ਸਿੰਘ (32) ਠੇਕਾ ਭਰਤੀ ਪ੍ਰਣਾਲੀ ਅਧੀਨ ਲਾਈਨਮੈਨ ਦਾ ਕੰਮ ਕਰਦਾ ਸੀ। ਉਸ ਦੀ ਅੱਜ ਬਾਅਦ ਦੁਪਹਿਰ ਉਸ ਦੇ ਆਪਣੇ ਪਿੰਡ ਕੁੱਬੇ ਵਿਖੇ ਬਿਜਲੀ ਲਾਈਨ ਠੀਕ ਕਰਦੇ ਹੋਏ ਉੱਪਰੋ ਲੰਘਦੀ 11 ਕੇ.ਵੀ. ਹਾਈਵੋਲਟੇਜ਼ ਲਾਈਨ ਦੀ ਚਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਠੇਕਾ ਭਰਤੀ ਮੁਲਾਜ਼ਮ ਯੂਨੀਅਨ ਦੇ ਸੂਬਾ ਸਕੱਤਰ ਪਰਮਿੰਦਰ ਸਿੰਘ ਸਮੇਤ ਕਈ ਹੋਰ ਆਗੂ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ।
ਪੜ੍ਹੋ ਇਹ ਵੀ ਖ਼ਬਰ - ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ
ਉਨ੍ਹਾਂ ਦੱਸਿਆ ਕਿ ਹੁਣ ਤੱਕ ਪੂਰੇ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਰਾਹੀ ਕੰਮ ਕਰ ਰਹੇ 190 ਦੇ ਕਰੀਬ ਕਾਮਿਆਂ ਨਾਲ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਜਿਨ੍ਹਾਂ ਵਿੱਚ ਕਈਆਂ ਦੀ ਮੌਤ ਹੋ ਗਈ ਅਤੇ ਕਈਆਂ ਨੂੰ ਜ਼ਿੰਦਗੀ ਭਰ ਲਈ ਨਕਾਰਾ ਹੋਣਾ ਪਿਆ ਪਰ ਸਰਕਾਰ ਨੇ ਹਾਲੇ ਤੱਕ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਇਸ ਲਈ ਉਨ੍ਹਾਂ ਦੀ ਜਥੇਬੰਦੀ ਨੇ ਫ਼ੈਸਲਾ ਲਿਆ ਕਿ ਮ੍ਰਿਤਕ ਅਮਰਜੀਤ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀ ’ਤੇ ਕਾਰਵਾਈ ਸਮੇਤ ਉਹ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਉਹ ਘੁਲਾ ਗਰਿੱਡ ਅੱਗੇ ਧਰਨਾ ਲਾਉਣਗੇ। ਉਨ੍ਹਾਂ ਕਿਹਾ ਕਿ ਮੰਗ ਪੂਰੀ ਹੋਣ ਤੱਕ ਮ੍ਰਿਤਕ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ