ਪੰਜਾਬ ''ਚ 23 ਦਸੰਬਰ ਤੋਂ ''ਚੋਣ ਜ਼ਾਬਤਾ'', 4 ਫਰਵਰੀ ਨੂੰ ''ਚੋਣਾਂ'' ਵਾਲੀ ਖ਼ਬਰ ਦਾ ਜਾਣੋ ਅਸਲ ਸੱਚ

Friday, Dec 10, 2021 - 09:03 AM (IST)

ਪੰਜਾਬ ''ਚ 23 ਦਸੰਬਰ ਤੋਂ ''ਚੋਣ ਜ਼ਾਬਤਾ'', 4 ਫਰਵਰੀ ਨੂੰ ''ਚੋਣਾਂ'' ਵਾਲੀ ਖ਼ਬਰ ਦਾ ਜਾਣੋ ਅਸਲ ਸੱਚ

ਚੰਡੀਗੜ੍ਹ (ਸ਼ਰਮਾ) : ਸੋਸ਼ਲ ਮੀਡੀਆ ’ਤੇ ‘ਪੰਜਾਬ ’ਚ 23 ਦਸੰਬਰ ਤੋਂ ਚੋਣ ਜ਼ਾਬਤਾ ਲਾਗੂ ਹੋਣ ਅਤੇ 4 ਫਰਵਰੀ ਨੂੰ ਚੋਣਾਂ ਵਾਲੀ ਝੂਠੀ ਖ਼ਬਰ ਵਾਇਰਲ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵੱਖ-ਵੱਖ ਪਲੇਟਫਾਰਮਾਂ ’ਤੇ ਫੈਲਾਈ ਜਾ ਰਹੀ ਇਸ ਖ਼ਬਰ ਦੀ ਜਾਂਚ ਕੀਤੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਬੇ-ਬੁਨਿਆਦ ਅਤੇ ਮਨਘੜਤ ਪਾਇਆ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ 'ਚ ਹੋਏ ਸ਼ਾਮਲ, ਬਟਾਲਾ ਤੋਂ ਐਲਾਨਿਆ ਅਕਾਲੀ-ਬਸਪਾ ਦਾ ਉਮੀਦਵਾਰ

ਬੁਲਾਰੇ ਨੇ ਸੂਬੇ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਭਵਿੱਖ ’ਚ ਸੋਸ਼ਲ ਮੀਡੀਆ ’ਤੇ ਅਜਿਹਾ ਕੋਈ ਗੁੰਮਰਾਹਕੁੰਨ ਸੁਨੇਹਾ ਜਾਂ ਖ਼ਬਰ ਵਾਇਰਲ ਹੁੰਦੀ ਨਜ਼ਰ ਆਉਂਦੀ ਹੈ ਤਾਂ ਉਹ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਨੂੰ ਸੂਚਿਤ ਕਰਨ। ਲੋਕ ਨਵੇਂ ਚੋਣ ਹੁਕਮਾਂ ਬਾਰੇ ਸਹੀ ਜਾਣਕਾਰੀ ਲੈਣ ਲਈ ਅਧਿਕਾਰਿਤ ਵੈੱਬਸਾਈਟ ceopunjab.gov.in ’ਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੀ ਅਧਿਆਪਕਾ ਕੋਰੋਨਾ ਪਾਜ਼ੇਟਿਵ, ਮਾਪਿਆਂ 'ਚ ਦਹਿਸ਼ਤ ਦਾ ਮਾਹੌਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News