ਚੋਣਾਂ ਤੋਂ ਪਹਿਲਾਂ ਐਕਸ਼ਨ ਮੋਡ ’ਚ ਆਮ ਆਦਮੀ ਪਾਰਟੀ, ਚੁੱਕਿਆ ਵੱਡਾ ਕਦਮ

Wednesday, Sep 15, 2021 - 06:31 PM (IST)

ਚੋਣਾਂ ਤੋਂ ਪਹਿਲਾਂ ਐਕਸ਼ਨ ਮੋਡ ’ਚ ਆਮ ਆਦਮੀ ਪਾਰਟੀ, ਚੁੱਕਿਆ ਵੱਡਾ ਕਦਮ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਪੰਜਾਬ ਨੇ ਪਾਰਟੀ ਦੀ ਹਲਕਾ ਪੱਧਰ ’ਤੇ ਮਜ਼ਬੂਤੀ ਲਈ 18 ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਪਾਰਟੀ ਇਕ ਹੋਰ 47 ਹਲਕਾ ਇੰਚਾਰਜ ਨਿਯੁਕਤ ਕਰ ਚੁੱਕੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਵਿਧਾਇਕ) ਦੇ ਦਸਤਖਤਾਂ ਹੇਠ ਜਾਰੀ ਸੂਚੀ ’ਚ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ ਹਰਜੋਤ ਸਿੰਘ ਬੈਂਸ, ਆਤਮ ਨਗਰ ਲਈ ਕੁਲਵੰਤ ਸਿੰਘ ਸਿੱਧੂ, ਬਲਾਚੌਰ ਲਈ ਸੰਤੋਸ਼ ਕਟਾਰੀਆ, ਬੱਲੂਆਣਾ ਲਈ ਅਮਨਦੀਪ ਸਿੰਘ (ਗੋਲਡੀ) ਮੁਸਾਫਿਰ, ਬੱਸੀ ਪਠਾਣਾ ਲਈ ਰੁਪਿੰਦਰ ਸਿੰਘ ਹੈਪੀ, ਬਠਿੰਡਾ ਸ਼ਹਿਰੀ ਲਈ ਜਗਰੂਪ ਸਿੰਘ ਗਿੱਲ, ਭੁਲੱਥ ਲਈ ਰਣਜੀਤ ਸਿੰਘ ਰਾਣਾ ਨਾਂ ਸ਼ਾਮਲ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਇਕ ਹੋਰ ਵੱਡਾ ਧਮਾਕਾ, ਹੁਣ ਮੁਕਤਸਰ ’ਚ ਫਟਿਆ ‘ਚਿੱਠੀ ਬੰਬ’

ਇਸ ਤੋਂ ਇਲਾਵਾ ਦੀਨਾ ਨਗਰ ਲਈ ਸ਼ਮਸ਼ੇਰ ਸਿੰਘ, ਫ਼ਿਰੋਜ਼ਪੁਰ ਸ਼ਹਿਰੀ ਲਈ ਰਣਵੀਰ ਸਿੰਘ ਭੁੱਲਰ, ਫ਼ਿਰੋਜ਼ਪੁਰ ਦਿਹਾਤੀ ਲਈ ਆਸ਼ੂ ਬੰਗੜ, ਜਲੰਧਰ ਕੈਂਟ ਲਈ ਸੁਰਿੰਦਰ ਸਿੰਘ ਸੋਢੀ, ਕਪੂਰਥਲਾ ਲਈ ਮੰਜੂ ਰਾਣਾ, ਖੰਨਾ ਲਈ ਤਰੁਨਪ੍ਰੀਤ ਸਿੰਘ ਸੋਂਧ, ਮਲੇਰਕੋਟਲਾ ਲਈ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਮੁਕੇਰੀਆਂ ਲਈ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ, ਨਵਾਂ ਸ਼ਹਿਰ ਲਈ ਲਲਿਤ ਮੋਹਨ (ਬੱਲੂ) ਪਾਠਕ, ਕਾਦੀਆਂ ਲਈ ਜਗਰੂਪ ਸਿੰਘ ਸੇਖਵਾਂ ਅਤੇ ਤਰਨਤਾਰਨ ਲਈ ਡਾ. ਕਸ਼ਮੀਰ ਸਿੰਘ ਸੋਹਲ ਦੇ ਨਾਮ ਵੀ ਸੂਚੀ ’ਚ ਸ਼ਾਮਲ ਹਨ। ਧਿਆਨ ਰਹੇ ਕਿ ਜਗਰੂਪ ਸਿੰਘ ਸੇਖਵਾਂ ਸਾਬਕਾ ਸ਼੍ਰੋਮਣੀ ਅਕਾਲੀ ਦਲ ਨੇਤਾ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਕਾਂਗਰਸ ’ਚ ਫਿਰ ਵੱਡਾ ਧਮਾਕਾ, ਬੀਬੀਆਂ ਦੇ ਫ੍ਰੀ ਬੱਸ ਸਫ਼ਰ ਨੂੰ ਲੈ ਕੇ ਪਰਗਟ ਨੇ ਘੇਰੀ ਕੈਪਟਨ ਸਰਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News