ਮਾਮਲਾ ਚੋਣਾਂ ਵਾਲੇ ਦਿਨ ਹੋਏ 2 ਨੌਜਵਾਨਾਂ ਦੇ ਕਤਲ ਦਾ, ਰੋਡ ਜਾਮ ਕਰ ਪੀੜਤ ਪਰਿਵਾਰਾਂ ਨੇ ਕੀਤੀ ਇਹ ਮੰਗ

Monday, Feb 21, 2022 - 02:13 PM (IST)

ਮਾਮਲਾ ਚੋਣਾਂ ਵਾਲੇ ਦਿਨ ਹੋਏ 2 ਨੌਜਵਾਨਾਂ ਦੇ ਕਤਲ ਦਾ, ਰੋਡ ਜਾਮ ਕਰ ਪੀੜਤ ਪਰਿਵਾਰਾਂ ਨੇ ਕੀਤੀ ਇਹ ਮੰਗ

ਅੰਮ੍ਰਿਤਸਰ (ਸਰਬਜੀਤ) - ਅੰਮ੍ਰਿਤਸਰ ਦੇ ਇਲਾਕਾ ਰਾਮਬਾਗ ਵਿਖੇ ਬੀਤੇ ਦਿਨ ਹੋਏ ਦੋ ਨੌਜਵਾਨਾਂ ਦੇ ਕਤਲ ਦਾ ਮਾਮਲਾ ਉਲਝਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਦੇ ਸਬੰਧ ’ਚ ਅੱਜ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਬਰਾਂ ਨੇ ਆਪਣੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਹਾਥੀ ਗੇਟ ਵਿਖੇ ਰੋਸ ਮੁਜ਼ਾਹਰਾ ਕੀਤਾ ਅਤੇ ਸੜਕ ਆਵਾਜਾਈ ਬੰਦ ਕਰ ਦਿੱਤੀ।  

PunjabKesari

ਇਸ ਸਬੰਧ ’ਚ ਜਾਣਕਾਰੀ ਦਿੰਦੇ ਮ੍ਰਿਤਕ ਰਿਸ਼ਭ ਵਾਸੀ ਬਾਜ਼ਾਰ ਪਾਪੜਾਂ ਵਾਲਾ ਤੇ ਮ੍ਰਿਤਕ ਮੈਂਗੋ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਰਾਮਬਾਗ ਵਿਖੇ ਹੋਏ ਝਗੜੇ ਕਾਰਨ ਉਨ੍ਹਾਂ ਦੇ ਮੁੰਡਿਆਂ ਦਾ ਕਤਲ ਕੀਤਾ ਗਿਆ ਹੈ। ਇਸ ਸਬੰਧੀ ਪੁਲਸ ਪ੍ਰਸ਼ਾਸਨ ਨੇ ਅਜੇ ਤਕ ਕੋਈ ਪੁਖਤਾ ਸਬੂਤ ਦੇ ਆਧਾਰ ’ਤੇ ਦੋਸ਼ੀਆਂ ਦੀ ਗ੍ਰਿਫ਼ਤਾਰ ਨਹੀਂ ਕੀਤੀ। ਪਰਿਵਾਰਿਕ ਮੈਂਬਰਾਂ ਵੱਲੋਂ ਹਾਥੀ ਗੇਟ ਵਿਖੇ ਕੀਤੇ ਗਏ ਰੋਡ ਜਾਮ ’ਚ ਬਾਰ ਬਾਰ ਇਹੀ ਮੰਗ ਰੱਖੀ ਗਈ ਕਿ ਉਨ੍ਹਾਂ ਦੇ ਲੜਕਿਆਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।    


author

rajwinder kaur

Content Editor

Related News