ਐੱਸ. ਜੀ. ਪੀ. ਸੀ. ਚੋਣਾਂ ''ਚ ਅਕਾਲੀ ਦਲ ਨੂੰ ਟੱਕਰ ਦੇਵੇਗੀ ਪੰਥਕ ਲਹਿਰ ਪਾਰਟੀ

04/12/2018 3:01:54 PM

ਚੰਡੀਗੜ੍ਹ (ਭੁੱਲਰ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਟੱਕਰ ਦੇਣ ਲਈ ਇਕ ਪਾਰਟੀ ਬਣਾਈ ਗਈ ਹੈ ਜੋ ਚੋਣਾਂ 'ਚ ਅਕਾਲੀ ਦਲ ਨੂੰ ਟੱਕਰ ਦੇਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਵਿਖੇ ਹੋਏ ਸ੍ਰੀ ਤਖਤ ਸਾਹਿਬ ਦੇ ਪੂਰਬ ਜਥੇਦਾਰ ਭਾਈ ਰਨਜੀਤ ਸਿੰਘ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਪੰਥਕ ਲਹਿਰ ਪਾਰਟੀ ਬਣਾਈ ਗਈ ਹੈ। ਇਸ ਪਾਰਟੀ ਨੂੰ ਸੰਤ ਸਮਾਜ ਨੇਤਾ ਸਰਬਜੋਤ ਸਿੰਘ ਬੇਦੀ ਪ੍ਰਮੋਟ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਪੰਥਕ ਲਹਿਰ ਪਾਰਟੀ ਦਾ ਮੁੱਖ ਮਕਸਦ ਸ੍ਰੀ ਅਕਾਲ ਤਖਤ ਸਾਹਿਬ ਦੀ ਪੁਰਾਣੀ ਮਰਿਆਦਾ ਦੀ ਬਹਾਲੀ ਅਤੇ ਐੱਸ. ਜੀ. ਪੀ. ਸੀ. ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣਾ ਹੈ।


Related News