ਨਗਰ ਪੰਚਾਇਤ ਮਾਹਿਲਪੁਰ ਦੀ ਚੋਣ ਲਈ ਸੁਰੱਖਿਆ ਦੇ ਪ੍ਰਬੰਧ ਸਖਤ: ਜੇ ਏਲੀਚੇਲਿਅਨ

Saturday, Dec 16, 2017 - 01:33 PM (IST)

ਨਗਰ ਪੰਚਾਇਤ ਮਾਹਿਲਪੁਰ ਦੀ ਚੋਣ ਲਈ ਸੁਰੱਖਿਆ ਦੇ ਪ੍ਰਬੰਧ ਸਖਤ: ਜੇ ਏਲੀਚੇਲਿਅਨ

ਹੁਸ਼ਿਆਰਪੁਰ (ਅਸ਼ਵਨੀ)— 17 ਦਸੰਬਰ ਨੂੰ ਹੋ ਰਹੇ ਨਗਰ ਪੰਚਾਇਤ ਮਾਹਿਲਪੁਰ ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਜੇ ਏਲੀਚੇਲਿਅਨ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੀ ਮਾਨੀਟਰਿੰਗ ਉਹ ਨਿੱਜੀ ਤੌਰ 'ਤੇ ਕਰਨਗੇ। ਪੁਲਸ ਹੈੱਡਕੁਆਰਟਰ ਮੁਖੀ ਬਲਬੀਰ ਸਿੰਘ ਭੱਟੀ ਸੁਰੱਖਿਆ ਪ੍ਰਬੰਧਾਂ ਦੀ ਸੁਪਰਵਿਜਨ ਕਰਨਗੇ। ਡੀ. ਐੱਸ. ਪੀ. ਡਿਟੈਕਟਿਵ ਗੁਰਜੀਤ ਪਾਲ ਸਿੰਘ ਤੇ ਡੀ. ਐੱਸ. ਪੀ. ਗੜ੍ਹਸ਼ੰਕਰ ਉਪ ਮੰਡਲ ਰਾਜ ਕੁਮਾਰ ਦੀ ਅਗਵਾਈ 'ਚ 6 ਪੁਲਸ ਸਟੇਸ਼ਨਾਂ ਮਾਹਿਲਪੁਰ, ਗੜ੍ਹਸ਼ੰਕਰ, ਚੱਬੇਵਾਲ, ਮੇਹਟੀਆਣਾ, ਹਰਿਆਣਾ ਅਤੇ ਬੁੱਲੋਵਾਲ ਦੇ ਮੁਖੀ ਐੱਸ. ਐੱਚ. ਓ. ਵੀ ਸੁਰੱਖਿਆ ਪ੍ਰਬੰਧਾਂ ਨੂੰ ਦੇਖਣਗੇ।
700 ਅਧਿਕਾਰੀ ਤੇ ਕਰਮਚਾਰੀ ਦੇਣਗੇ ਡਿਊਟੀ : ਐੱਸ. ਐੱਸ. ਪੀ ਨੇ ਦੱਸਿਆ ਕਿ 13 ਵਾਰਡਾਂ ਦੀ ਚੋਣ 'ਚ 9 ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆਂ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਦੇ ਇਲਾਵਾ ਪੈਟਰੋਲਿੰਗ, ਨਾਕਾਬੰਦੀ, ਨਗਰ ਸੀਲਿੰਗ ਆਦਿ ਦੇ ਲਈ ਕੁੱਲ 700 ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜ਼ਿਲਾ ਮੈਜਿਸਟ੍ਰੇਟ ਵੱਲੋਂ ਚੋਣ ਸਬੰਧੀ ਡਰਾਈ ਅਡੇ ਘੋਸ਼ਿਤ ਕੀਤੇ ਜਾਣ ਦੇ ਬਾਅਦ ਪੁਲਸ ਨੂੰ ਇਹ ਵੀ ਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਚੋਣ ਦੇ ਦੌਰਾਨ ਕੋਈ ਸ਼ਰਾਬ ਦੀ ਕੋਈ ਦੁਕਾਨ ਨਾ ਖੁੱੱਲੇ।


Related News