‘ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ’ਤੇ ਹੋਵੇਗੀ ਸਖਤ ਕਾਰਵਾਈ’

Tuesday, Feb 15, 2022 - 05:33 PM (IST)

‘ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ’ਤੇ ਹੋਵੇਗੀ ਸਖਤ ਕਾਰਵਾਈ’

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸਵਰਨਜੀਤ ਕੌਰ ਐੱਸ. ਡੀ. ਐੱਮ. ਸ੍ਰੀ ਮੁਕਤਸਰ ਸਾਹਿਬ ਨੇ ਚੋਣ ਡਿਊਟੀ ਨੂੰ ਜ਼ਰੂਰੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਜਿਸ ਵੀ ਕਰਮਚਾਰੀ ਦੀ ਚੋਣਾਂ ’ਚ ਡਿਊਟੀ ਲੱਗੀ ਹੈ, ਉਸਨੂੰ ਇਹ ਡਿਊਟੀ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਕੋਈ ਕਰਮਚਾਰੀ ਡਿਊਟੀ ਤੋਂ ਗੈਰਹਾਜ਼ਰ ਰਹਿੰਦਾ ਹੈ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਹੁਤ ਸਾਰੇ ਕਰਮਚਾਰੀ ਡਿਊਟੀ ਕਟਵਾਉਣ ਲਈ ਉਨ੍ਹਾਂ ਕੋਲ ਆ ਰਹੇ ਹਨ ਪਰ ਕਿਸੇ ਦੀ ਜਾਇਜ਼ ਸਮੱਸਿਆ ਹੋਵੇ, ਉਸ ਉਪਰ ਵਿਚਾਰ ਕੀਤਾ ਜਾ ਸਕਦਾ ਹੈ। ਵਿਧਾਨ ਸਭਾ ਹਲਕਾ 086- ਮੁਕਤਸਰ ’ਚ 213 ਪੋਲਿੰਗ ਬੂਥ ਬਣਾਏ ਗਏ ਹਨ। ਹਰੇਕ ਪੋਲਿੰਗ ਬੂਥ ’ਤੇ 4 ਕਰਮਚਾਰੀਆਂ ਦੀ ਪਾਰਟੀ ਤਾਇਨਾਤ ਕੀਤੀ ਗਈ ਹੈ। ਬੂਥਾਂ ’ਤੇ ਵੀਡੀਓਗ੍ਰਾਫੀ ਵੀ ਕਰਵਾਈ ਜਾ ਰਹੀ ਹੈ।

ਇਸ ਤੋਂ ਇਲਾਵਾ ਕੁੱਝ ਬੂਥਾਂ ’ਤੇ ਮਾਇਕ੍ਰੋ ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 19 ਫਰਵਰੀ ਨੂੰ ਵੀ ਸਪੈਸ਼ਲ ਟੀਮ ਰਾਹੀਂ ਕਰਮਚਾਰੀਆਂ ਦੀ ਜਾਂਚ ਕਰ ਕੇ ਡਿਊਟੀ ਤੋਂ ਛੋਟ ਸਬੰਧੀ ਸਿਫਾਰਸ਼ ਕਰੇਗੀ ਅਤੇ ਡਿਊਟੀ ਕੱਟਣ ਸਬੰਧੀ ਮੌਕੇ ’ਤੇ ਫੈਸਲਾ ਲਿਆ ਜਾਵੇਗਾ। ਬੂਥ ਵਧਣ ਕਾਰਨ ਸਟਾਫ ਦੀ ਕਮੀ ਹੈ, ਜਿਸਨੂੰ ਦੇਖਦੇ ਹੋਏ ਚੁਣਾਵੀ ਕਰਮਚਾਰੀਆਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਹਰੇਕ ਕਰਮਚਾਰੀ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।


author

Gurminder Singh

Content Editor

Related News