ਨਵਜੋਤ ਸਿੱਧੂ 'ਤੇ ਚੋਣ ਕਮਿਸ਼ਨ ਦੀ ਸਖਤੀ, ਕੀਤਾ ਨੋਟਿਸ ਜਾਰੀ

Saturday, Apr 20, 2019 - 09:40 PM (IST)

ਨਵਜੋਤ ਸਿੱਧੂ 'ਤੇ ਚੋਣ ਕਮਿਸ਼ਨ ਦੀ ਸਖਤੀ, ਕੀਤਾ ਨੋਟਿਸ ਜਾਰੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਲਈ ਮੁਸਲਿਮ ਵੋਟਰਾਂ ਨਾਲ ਇਕੱਠੇ ਹੋ ਕੇ ਵੋਟ ਕਰਨ ਦੀ ਅਪੀਲ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਨੇਤਾ ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚੋਣ ਕਮਿਸ਼ਨ ਨੇ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਹੈ।

ਦੱਸ ਦਈਏ ਕਿ ਵਿਰੋਧੀ ਮਹਾਗਠਜੋੜ 'ਚ ਸ਼ਾਮਲ ਕਾਂਗਰਸ ਉਮੀਦਵਾਰ ਤਾਰਿਕ ਅਨਵਰ ਦੇ ਪੱਖ 'ਚ ਮੁਸਲਿਮ ਬਹੁਲ ਕਟਿਹਾਰ 'ਚ ਆਯੋਜਿਤ ਇਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਸਿੱਧੂ ਨੇ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਿੱਪਣੀ ਕੀਤੀ ਸੀ।

ਸਿੱਧੂ ਨੇ ਮੁਸਲਮਾਨਾਂ ਨੂੰ ਕਿਹਾ, 'ਇਹ ਵੰਡ ਰਹੇ ਹਨ ਤੁਹਾਨੂੰ।' ਕਟਿਹਾਰ ਦੇ ਗੁਆਂਢੀ ਕਿਸ਼ਨਗੰਜ ਲੋਕ ਸਭਾ ਸੀਟ, ਜਿਥੋਂ ਅਸਦੁਦੀਨ ਓਵੈਸੀ ਦੀ ਪਾਰਟੀ ਏ.ਆਈ.ਐੱਮ.ਆਈ.ਐੱਮ. ਨੇ ਆਪਣਾ ਉਮੀਦਵਾਰ ਉਤਾਰਿਆ ਹੈ ਵੱਲ ਇਸ਼ਾਰਾ ਕਰਦੇ ਹੋਏ ਕਿਹਾ, 'ਮੁਸਲਿਮ ਭਰਾਵਾਂ ਨਾਲ ਇਥੇ ਓਵੈਸੀ ਸਾਹਿਬ ਵਰਗੇ ਲੋਕਾਂ ਨੂੰ ਲਿਆ ਕੇ ਤੁਸੀਂ ਲੋਕਾਂ ਦੇ ਵੋਟ ਵੰਡ ਕੇ ਜਿੱਤਣਾ ਚਾਹੁੰਦੇ ਹੋ।' ਸਿੱਧੂ ਨੇ ਮੁਸਲਮਾਨਾਂ ਨੂੰ ਕਿਹਾ ਸੀ, 'ਇਥੇ ਮਾਇਨਾਰਟੀ ਮੇਜਰਟੀ 'ਚ ਹੈ। ਜੇਕਰ ਤੁਸੀਂ ਇਕੱਠੇ ਹੋ ਕੇ ਵੋਟ ਪਾਇਆ ਤਾਂ ਸਭ ਪਲਟ ਜਾਵੇਗਾ। ਮੋਦੀ ਸਲਟ ਜਾਵੇਗਾ। ਛੱਕਾ ਲੱਗ ਜਾਵੇਗਾ।'


author

Inder Prajapati

Content Editor

Related News