ਚੋਣ ਖਰਚ ਨੂੰ ਲੈ ਕੇ ਕਮਿਸ਼ਨ ਦੀ ਪੈਨੀ ਨਜ਼ਰ, ਤੈਅ ਕੀਤੇ ਰੇਟ
Thursday, Apr 04, 2019 - 08:42 AM (IST)
ਚੰਡੀਗਡ਼੍ਹ, (ਐੱਚ. ਸੀ. ਸ਼ਰਮਾ)- ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਦਲਾਂ ਅਤੇ ਉਮੀਦਵਾਰਾਂ ਵਲੋਂ ਕੀਤੇ ਜਾਣ ਵਾਲੇ ਖਰਚ ’ਤੇ ਚੋਣ ਕਮਿਸ਼ਨ ਕਡ਼ੀ ਨੇ ਪੈਨੀ ਨਜ਼ਰ ਰੱਖੀ ਹੋਈ ਹੈ। ਅਕਸਰ ਦੋਸ਼ ਲੱਗਦੇ ਰਹੇ ਹਨ ਕਿ ਚੋਣਾਂ ਦੌਰਾਨ ਸਿਆਸੀ ਦਲ ਅਤੇ ਉਮੀਦਵਾਰ ਤੈਅ ਹੱਦ ਤੋਂ ਜ਼ਿਆਦਾ ਚੋਣ ਪ੍ਰਚਾਰ ’ਤੇ ਖਰਚ ਕਰਦੇ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਚੋਣ ਖਰਚ ’ਤੇ ਨਜ਼ਰ ਰੱਖਣ ਲਈ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਾਰਥ ਦੀ ਅਗਵਾਈ ’ਚ ਗਠਿਤ ਸੂਬਾ ਪੱਧਰੀ ਕਮੇਟੀ ਨੇ ਲੋਕ ਸਭਾ ਚੋਣਾਂ ਦੌਰਾਨ ਖਰਚ ਨੂੰ ਲੈ ਕੇ ਵੱਖ-ਵੱਖ ਆਈਟਮਸ ਦੀਆਂ ਦਰਾਂ ਵੀ ਨਿਰਧਾਰਤ ਕਰ ਦਿੱਤੀਆਂ ਹਨ। ਹੁਣ ਕੋਈ ਵੀ ਸਿਆਸੀ ਦਲ ਜਾਂ ਉਮੀਦਵਾਰ ਇਨ੍ਹਾਂ ਦਰਾਂ ਤੋਂ ਘੱਟ ’ਚ ਆਪਣਾ ਚੋਣ ਖਰਚ ਨਹੀਂ ਦਰਸਾ ਸਕੇਗਾ।
ਇਹ ਰੇਟ ਕੀਤੇ ਫਿਕਸ :
ਚੋਣਾਂ ਦੌਰਾਨ ਆਰਕੈਸਟ੍ਰਾ ਨਾਲ ਡੀ. ਜੇ. ਦਾ ਖਰਚ ਪ੍ਰਤੀ ਪ੍ਰੋਗਰਾਮ 12,000 ਜਦੋਂਕਿ ਬਿਨਾਂ ਆਰਕੈਸਟ੍ਰਾ ਦੇ 4,000 ਰੁਪਏ ਨਿਰਧਾਰਤ ਕੀਤਾ ਗਿਆ ਹੈ। ਸਥਾਨਕ ਗਾਇਕ ਦੀ ਪਰਫਾਰਮੈਂਸ ਦਰ 30,000 ਜਦੋਂ ਕਿ ਮਸ਼ਹੂਰ ਗਾਇਕ ਦੀ ਪਰਫਾਰਮੈਂਸ ਦੇ 2 ਲੱਖ ਜਾਂ ਬਿੱਲ ਅਨੁਸਾਰ ਹੋਵੇਗੀ। ਪੇਂਡੂ ਖੇਤਰਾਂ ’ਚ ਚੋਣ ਦਫ਼ਤਰ ਦਾ ਪ੍ਰਤੀ ਮਹੀਨਾ ਕਿਰਾਇਆ 5 ਹਜ਼ਾਰ ਤਾਂ ਸ਼ਹਿਰੀ ਖੇਤਰਾਂ ’ਚ 10 ਹਜ਼ਾਰ ਹੋਵੇਗਾ। 20 ਫੁੱਟ ਬਾਈ 20 ਫੁੱਟ ਦੇ ਸਟੇਜ ’ਤੇ ਫੁੱਲਾਂ ਦੀ ਸਜਾਵਟ ਦਾ ਖਰਚ 2 ਹਜ਼ਾਰ ਜਦੋਂਕਿ ਫੁੱਲਾਂ ਦੀ ਵੱਡੀ ਮਾਲਾ ਦੀ ਦਰ 15 ਰੁਪਏ ਤਾਂ ਛੋਟੀ ਦੀ 10 ਰੁਪਏ ਹੋਵੇਗੀ। ਸਮਾਰੋਹ ’ਚ ਪ੍ਰਦਾਨ ਕੀਤੇ ਜਾਣ ਵਾਲੇ ਸਿਰੋਪਾਓ ਦੀ ਦਰ 90 ਰੁਪਏ ਪ੍ਰਤੀ ਸਿਰੋਪਾਓ ਰੱਖੀ ਗਈ ਹੈ। ਪ੍ਰਿੰਟ ਕੀਤਾ ਮਫਲਰ 45 ਰੁਪਏ ਦਾ ਮੰਨਿਆ ਜਾਵੇਗਾ ਜਦੋਂ ਕਿ ਪ੍ਰਿੰਟਿਡ ਟੀ-ਸ਼ਰਟ ਦੀ ਦਰ 150 ਰੁਪਏ ਹੋਵੇਗੀ। 50 ਗੁਬਾਰਿਆਂ ਦੇ ਪੈਕੇਟ ਦੀ ਕੀਮਤ 25 ਰੁਪਏ ਤੈਅ ਕੀਤੀ ਗਈ ਹੈ, ਜਦੋਂਕਿ ਇਕ ਝਾਡ਼ੂ 15 ਰੁਪਏ ਦਾ ਹੋਵੇਗਾ। ਦੀਵਾਰਾਂ ’ਤੇ ਪੇਂਟਿੰਗ ਦਾ ਖਰਚ 350 ਰੁਪਏ ਪ੍ਰਤੀ ਵਰਗ ਮੀਟਰ ਤੈਅ ਕੀਤਾ ਗਿਆ ਹੈ, ਜਦੋਂਕਿ ਪਥ ਟ੍ਰਾਂਸਪੋਰਟ ਨਿਗਮ ਰਾਹੀਂ ਯਾਤਰਾ ਦਾ ਖਰਚ ਟਿਕਟ ਦੇ ਆਧਾਰ ’ਤੇ ਅਤੇ ਹਵਾਈ, ਹੈਲੀਕਾਪਟਰ ਜਾਂ ਚੌਪਰ ਦੇ ਕਿਰਾਏ ਦੀ ਗਿਣਤੀ ਡੀ.ਜੀ.ਸੀ.ਏ. ਵਲੋਂ ਪ੍ਰਮਾਣਿਤ ਕੀਤੇ ਜਾਣ ਦੇ ਆਧਾਰ ’ਤੇ ਹੋਵੇਗੀ।

ਫਰਨੀਚਰ, ਟੈਂਟ ਹਾਊਸ ਜਾਂ ਸਬੰਧਤ ਸੇਵਾਵਾਂ ਦਾ ਰੋਜ਼ਾਨਾ ਦਾ ਕਿਰਾਇਆ :
| ਆਈਟਮ | ਕਿਰਾਇਆ ਰੁਪਇਆਂ ’ਚ |
| ਏ. ਸੀ. |
20000 |
| ਅਲਮਾਰੀ | 500 |
| ਆਰਟਿਸਟ ਸਟੇਜ ਪ੍ਰਤੀ ਇਵੈਂਟ | 2000 |
| ਗਲੀਚਾ/ਕਾਰਪੈਟ 6 ਬਾਈ 9 ਫੁੱਟ | 100 |
| ਕੌਫ਼ੀ ਮਸ਼ੀਨ | 500 |
| 20 ਫੁੱਟ ਬਾਈ 20 ਫੁੱਟ ਦਾ ਮੇਨ ਸਟੇਜ | 2500 |
| ਕੂਲਰ | 500 |
| ਛੋਟਾ ਪੱਖਾ | 150 |
| ਫੈਨ ਕੂਲਰ | 200 |
| ਗੈਸ ਬਰਨਰ | 200 |
| ਗੈਸ ਸਿਲੰਡਰ ਕਮਰਸ਼ੀਅਲ | 1400 |
| ਐਂਪਲੀਫਾਇਰ ਨਾਲ ਲਾਊਡ ਸਪੀਕਰ | 800 |
| ਇਨਵਰਟਰ ਬੈਟਰੀ | 500 |
| ਐੱਲ.ਈ.ਡੀ. 8 ਬਾਈ 12 ਫੁੱਟ | 1300 |
| ਟੂ ਸੀਟਰ ਸੋਫਾ | 300 |
| ਵੇਸਣ ਬਰਫੀ | 200 ਰੁਪਏ/ਕਿਲੋ |
| ਬਰਫੀ | 300 |
| ਜਲੇਬੀ | 140 |
| ਬ੍ਰੈੱਡ ਪਕੌਡ਼ਾ | 10 ਰੁਪਏ ਪ੍ਰਤੀ ਪੀਸ |
| ਚਾਹ ਦਾ ਕੱਪ | 8 |
| ਕੌਫ਼ੀ ਦਾ ਕੱਪ | 12 |
| ਦੁੱਧ | 45 |
| ਸਾਦੇ ਖਾਣੇ ਦੀ ਥਾਲੀ | 70 |
| ਸਾਫਟ ਡ੍ਰਿੰਕ | 20 |
| ਛੋਲੇ-ਭਟੂਰੇ | 30 ਪ੍ਰਤੀ ਪਲੇਟ |
| ਚਟਨੀ ਨਾਲ ਸਮੋਸਾ | 10 |
|
ਛੋਲਿਆਂ ਨਾਲ ਸਮੋਸਾ |
15 |
