ਚੋਣ ਜ਼ਾਬਤੇ ''ਚ ਪੁਲਸ ਨੇ ਫੜਿਆ 25 ਕਿਲੋ ਸੋਨਾ
Sunday, Mar 31, 2019 - 06:55 PM (IST)

ਫਤਿਹਗੜ੍ਹ ਸਾਹਿਬ (ਬਿਪਨ ਬੀਜਾ) : ਫਤਹਿਗੜ੍ਹ ਸਾਹਿਬ 'ਚ ਥਾਣਾ ਸਰਹਿੰਦ ਫਲਾਇੰਗ ਟੀਮ ਵਲੋਂ ਬਾਹਰਲੇ ਸੂਬੇ ਤੋਂ ਆ ਰਹੀ ਇਕ ਕੈਸ਼ ਵੈਨ ਵਰਗੀ ਕਾਰ ਵਿਚੋਂ 25 ਕਿਲੋਗਰਾਮ ਸੋਨਾ ਬਰਾਮਦ ਕੀਤਾ ਹੈ। ਜ਼ਿਲਾ ਪੁਲਸ ਮੁਖੀ ਅਮਨੀਤ ਕੌਂਡਲ ਆਈ.ਪੀ.ਐਸ. ਨੇ ਦੱਸਿਆ ਕਿ ਥਾਣਾ ਸਰਹਿੰਦ ਦੀ ਪੁਲਸ ਅਧੀਨ ਆਉਂਦੀ ਫਲਾਇੰਗ ਪੁਲਸ ਟੀਮ ਵੱਲੋਂ ਬਾਹਰੀ ਪ੍ਰਦੇਸ਼ ਤੋਂ ਆ ਰਹੀ ਇਕ ਕੈਸ਼ ਵੈਨ ਵਰਗੇ ਵਾਹਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 25 ਕਿਲੋਗਰਾਮ ਸੋਨਾ ਬਰਾਮਦ ਹੋਇਆ। ਇਸ ਦੌਰਾਨ ਪੁਲਸ ਨੇ ਦੋ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਿਆ ਜਿਨ੍ਹਾਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਥਾਣਾ ਸਰਹਿੰਦ ਦੀ ਫਲਾਇੰਗ ਟੀਮ ਵਲੋਂ ਪੰਜਾਬ ਤੋਂ ਬਾਹਰੀ ਨੰਬਰ ਵਾਲੀ ਇਕ ਕੈਸ਼ਨ ਵੈਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਪੁਲਸ ਨੂੰ ਉਸ ਵਿਚੋਂ 25 ਕਿਲੋ ਸੋਨਾ ਬਰਾਮਦ ਹੋਇਆ। ਇਸ ਦੌਰਾਨ ਵੈਨ ਵਿਚ ਮੌਜੂਦ ਦੋਵੇਂ ਵਿਅਕਤੀ ਉਕਤ ਸੋਨੇ ਦਾ ਕੋਈ ਪੱਕਾ ਬਿੱਲ ਜਾਂ ਕੋਈ ਹੋਰ ਦਸਤਾਵੇਜ਼ ਨਹੀਂ ਦਿਖਾ ਸਕੇ। ਜਿਸ ਦੇ ਚੱਲਦੇ ਪੁਲਸ ਨੇ ਸੋਨਾ ਹਿਰਾਸਤ ਵਿਚ ਲੈ ਲਿਆ ਜਦਕਿ ਦੋਵਾਂ ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ।