CM ਮਾਨ ਤੇ ਕੇਜਰੀਵਾਲ ਵਲੋਂ ਚੋਣ ਕੈਂਪੇਨ ਦੀ ਸ਼ੁਰੂਆਤ, ਮੁੱਖ ਮੰਤਰੀ ਬੋਲੇ-ਲੋਕਾਂ ਦਾ ਯਕੀਨ ਟੁੱਟਣ ਨਹੀਂ ਦਿਆਂਗੇ (ਵੀਡੀਓ

Monday, Mar 11, 2024 - 12:58 PM (IST)

CM ਮਾਨ ਤੇ ਕੇਜਰੀਵਾਲ ਵਲੋਂ ਚੋਣ ਕੈਂਪੇਨ ਦੀ ਸ਼ੁਰੂਆਤ, ਮੁੱਖ ਮੰਤਰੀ ਬੋਲੇ-ਲੋਕਾਂ ਦਾ ਯਕੀਨ ਟੁੱਟਣ ਨਹੀਂ ਦਿਆਂਗੇ (ਵੀਡੀਓ

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨੀਵਨਰ ਅਰਵਿੰਦ ਕੇਜਰੀਵਾਲ ਵਲੋਂ ਅੱਜ ਇੱਥੇ ਲੋਕ ਸਭਾ ਚੋਣਾਂ ਦੀ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਅਸੀਂ ਲੋਕਾਂ ਤੋਂ ਲੋਕ ਸਭਾ ਲਈ ਸ਼ਕਤੀ ਦੀ ਮੰਗ ਕਰਨੀ ਹੈ ਤਾਂ ਜੋ ਪੰਜਾਬ ਨੂੰ ਖ਼ੁਸ਼ਹਾਲ ਬਣਾਇਆ ਜਾ ਸਕੇ। ਅੱਜ ਰਸਮੀਂ ਤੌਰ 'ਤੇ ਸਾਡੇ ਪ੍ਰਚਾਰ ਦੀ ਘੁੰਡ ਚੁਕਾਈ ਹੈ। ਉਂਝ ਤਾਂ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਦਿਨ ਅਜਿਹਾ ਨਹੀਂ ਹੈ, ਜਦੋਂ ਅਸੀਂ ਲੋਕਾਂ ਕੋਲ ਨਾ ਗਏ ਹੋਈਏ। ਉਨ੍ਹਾਂ ਕਿਹਾ ਅੱਜ ਸਾਡੇ ਕੌਮੀ ਕਨਵੀਨਰ ਨੇ 10 ਸਾਲਾਂ ਅੰਦਰ ਹੀ ਪਾਰਟੀ ਨੂੰ ਕੌਮੀ ਪਾਰਟੀ ਬਣਾ ਦਿੱਤਾ, ਜਿਸ ਨਾਲ ਕਰੋੜਾਂ ਲੋਕ ਜੁੜ ਰਹੇ ਹਨ।

ਇਹ ਵੀ ਪੜ੍ਹੋ : ਬਿਜਲੀ ਗਰਿੱਡ 'ਚ ਧਮਾਕੇ ਮਗਰੋਂ ਲੱਗੀ ਭਿਆਨਕ ਅੱਗ, ਦਰਜਨਾਂ ਪਿੰਡਾਂ ਦੀ ਬਿਜਲੀ ਗੁੱਲ (ਵੀਡੀਓ)

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਨ ਲਈ ਲਫ਼ਜ਼ ਨਹੀਂ ਹਨ ਕਿ ਉਨ੍ਹਾਂ ਨੇ ਮੇਰੇ 'ਤੇ ਇੰਨਾ ਭਰੋਸਾ ਜਤਾਇਆ ਹੈ ਕਿ ਨਾਅਰੇ 'ਚ ਵੀ 'ਸੰਸਦ 'ਚ ਵੀ ਭਗਵੰਤ ਮਾਨ, ਪੰਜਾਬ ਖ਼ੁਸ਼ਹਾਲ ਤੇ ਵਧੂਗੀ ਸ਼ਾਨ'। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਜਿੱਥੇ ਮੇਰੀ ਸ਼ਾਨ ਵਧੇਗੀ, ਉਸ ਦੇ ਨਾਲ ਹੀ ਮੇਰੀ ਜ਼ਿੰਮੇਵਾਰੀ ਵੀ ਹੋਰ ਬਹੁਤ ਜ਼ਿਆਦਾ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਯਕੀਨ ਲੋਕਾਂ ਨੇ ਸਾਡੇ 'ਤੇ ਕੀਤਾ ਹੈ, ਅਸੀਂ ਉਸ ਨੂੰ ਟੁੱਟਣ ਨਹੀਂ ਦਿਆਂਗੇ ਅਤੇ 13 ਦੀਆਂ 13 ਸੀਟਾਂ ਲੋਕਾਂ ਦੀ ਝੋਲੀ 'ਚ ਪਾਵਾਂਗੇ। ਉਨ੍ਹਾਂ ਕਿਹਾ ਕਿ ਇੱਥੇ ਆਉਣ ਦਾ ਮਕਸਦ ਹੈ ਕਿ ਅਸੀਂ ਸਾਢੇ 3 ਕਰੋੜ ਪੰਜਾਬੀਆਂ ਨੂੰ ਅਪੀਲ ਕਰਨੀ ਹੈ ਕਿ ਇੱਥੇ 13 ਦੀਆਂ 13 ਸੀਟਾਂ ਲੈਣੀਆਂ ਇਸ ਲਈ ਜ਼ਰੂਰੀ ਹਨ ਕਿਉਂਕਿ ਇਸ ਦੇ 2-3 ਕਾਰਨ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖ਼ਬਰ, ਘਰੋਂ ਨਿਕਲਣ ਦਾ Plan ਹੈ ਤਾਂ ਜ਼ਰਾ ਸੋਚ-ਸਮਝ ਲਓ

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਨਾਲ ਨਫ਼ਰਤ ਕਰਦੀ ਹੈ। ਇਹ ਨਹੀਂ ਚਾਹੁੰਦੇ ਕਿ ਪੰਜਾਬ ਲੀਡ ਕਰੇ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੀ ਕੇਂਦਰੀ ਸਕੀਮ ਦਾ ਪੈਸਾ ਸੂਬੇ ਵਲੋਂ ਕੇਂਦਰ ਕੋਲ ਜਾਂਦਾ ਹੈ, ਜਿਸ ਨੂੰ ਉਸ ਨੇ ਵਾਪਸ ਕਰਨਾ ਹੁੰਦਾ ਹੈ ਪਰ ਸਾਡੇ ਨਾਲ ਚੰਗਾ ਸਲੂਕ ਨਹੀਂ ਕੀਤਾ ਜਾ ਰਿਹਾ ਅਤੇ ਸਾਡਾ ਸਾਢੇ 5 ਕਰੋੜ ਰੁਪਿਆ ਸਿਰਫ ਪੇਂਡੂ ਵਿਕਾਸ ਫੰਡਾਂ ਦਾ ਹੀ ਰੋਕਿਆ ਹੋਇਆ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਨ੍ਹਾਂ ਦੀ ਗਲਤੀ ਕਾਰਨ ਪੈਸਾ ਰੋਕਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਇਹ ਪੈਸਾ ਕਿਤੇ ਹੋਰ ਵਰਤ ਲਿਆ ਸੀ, ਜਿਸ ਕਾਰਨ ਕੇਂਦਰ ਨੇ ਪੈਸਾ ਰੋਕ ਲਿਆ। ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਕੇਂਦਰ ਨਾਲ ਵਾਅਦਾ ਕੀਤਾ ਕਿ ਮੰਡੀਆਂ ਲਈ ਜਾਣ ਵਾਲਾ ਪੈਸਾ ਸਿਰਫ ਮੰਡੀਆਂ 'ਤੇ ਹੀ ਲੱਗੇਗਾ ਪਰ ਫਿਰ ਵੀ ਸਾਡਾ ਪੈਸਾ ਸਾਨੂੰ ਨਹੀਂ ਦਿੱਤਾ ਜਾ ਰਿਹਾ। ਕੇਂਦਰ ਨੇ ਪੰਜਾਬ ਦਾ ਕੁੱਲ 8 ਹਜ਼ਾਰ ਕਰੋੜ ਰੁਪਿਆ ਰੋਕਿਆ ਹੋਇਆ ਹੈ, ਜਿਸ ਨਾਲ ਪੰਜਾਬ ਦੇ ਬਹੁਤੇ ਕੰਮ ਹੋ ਸਕਦੇ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਲੋਕ ਸਭਾ ਅਤੇ ਰਾਜ ਸਭਾ ਦੋਵੇਂ ਸਦਨਾਂ ਅੰਦਰ ਸਾਡੇ ਮੈਂਬਰਾਂ ਦੀ ਗਿਣਤੀ 30-40 ਹੋ ਗਈ ਤਾਂ ਕਿਸੇ ਦੀ ਹਿੰਮਤ ਨਹੀਂ ਹੈ ਕਿ ਸਾਡਾ ਇਕ ਵੀ ਰੁਪਿਆ ਰੋਕ ਲਵੇ। ਜਦੋਂ ਸਦਨ ਅੰਦਰ 20-25 ਲੋਕ ਇਕੱਠੇ ਬੋਲਣਗੇ ਤਾਂ ਸਿਆਸੀ ਤਾਕਤ ਵੱਧਦੀ ਹੈ। ਇਸ ਦੇ ਲਈ ਹੀ ਮੈਨੂੰ 13-0 ਦਾ ਨਾਅਰਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਨ ਨੂੰ ਉੱਚੀ ਰੱਖਣ ਵਾਸਤੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਨਜ਼ਰ ਆਉਣ ਲੱਗ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 2 ਸਾਲਾਂ ਅੰਦਰ ਕਦੇ ਵੀ ਸਾਡੀ ਪਾਰਟੀ ਅੰਦਰ ਅਨੁਸ਼ਾਸਨ ਟੁੱਟਦਾ ਦਿਖਾਈ ਨਹੀਂ ਦਿੱਤਾ ਹੋਵੇਗਾ ਅਤੇ ਦੂਜੀਆਂ ਪਾਰਟੀਆਂ 'ਚ ਕਦੇ ਅਨੁਸ਼ਾਸਨ ਨਹੀਂ ਦੇਖਿਆ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News