ਚੋਣਾਂ ''ਚ ਵੱਡੇ ਪੱਧਰ ''ਤੇ ਵੰਡੀ ਜਾਣ ਵਾਲੀ ਭੁੱਕੀ ਬਰਾਮਦ, ਦੋ ਗ੍ਰਿਫ਼ਤਾਰ

Tuesday, Jan 19, 2021 - 01:52 PM (IST)

ਜੈਤੋ (ਗੁਰਮੀਤਪਾਲ ਸ਼ਰਮਾ) : ਪੰਜਾਬ ਵਿਚ ਮਿਊਂਸੀਪਲ ਚੋਣਾਂ ਦੇ ਮੱਦੇਨਜ਼ਰ ਪੁਲਸ ਵੱਲੋਂ ਚੌਕਸੀ ਦੌਰਾਨ ਸੀ.ਆਈ.ਏ. ਸਟਾਫ ਜੈਤੋ ਨੇ ਇਕੋਂ ਦਿਨ ਦੋ ਨੌਜਾਵਨਾਂ ਤੋਂ 2 ਕੁਆਟਿੰਲ ਭੁੱਕੀ ਬਰਾਮਦ ਹੋਈ ਹੈ। ਇਸ ਘਟਨਾ ਸਬੰਧੀ ਅੱਜ ਸੀ.ਆਈ.ਏ. ਸਟਾਫ ਥਾਣਾ ਜੈਤੋ 'ਚ ਪ੍ਰੈਸ ਵਾਰਤਾ ਦੌਰਾਨ ਪਰਮਿੰਦਰ ਸਿੰਘ ਗਰੇਵਾਲ ਪੀ.ਪੀ.ਐੱਸ.ਉਪ ਪੁਲਸ ਕਪਤਾਨ ਪੁਲਸ ਸਬ-ਡਵੀਜ਼ਨ ਜੈਤੋ ਨੇ ਦੱਸਿਆ ਕਿ ਸਵਰਨਦੀਪ ਸਿੰਘ ਐੱਸ.ਐੱਸ.ਪੀ ਫਰੀਦਕੋਟ, ਸੇਵਾ ਸਿੰਘ ਮੱਲੀ ਐਸ.ਪੀ (ਇਨਵੈਸਟੀਗੇਸ਼ਨ) ਫਰੀਦਕੋਟ ਅਤੇ ਜਸਤਿੰਦਰ ਸਿੰਘ ਧਾਲੀਵਾਲ ਡੀ.ਐੱਸ.ਪੀ(ਡੀ) ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦਿਆਂ ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਦਰਸ਼ਨ ਸਿੰਘ ਏ.ਐੱਸ.ਆਈ.(ਸੀ.ਆਈ.ਏ. ਸਟਾਫ ਜੈਤੋ) ਨੇੜਲੇ ਪਿੰਡ ਖੱਚੜਾ ਸਪੈਸ਼ਲ ਨਾਕੇ 'ਤੇ ਮੌਜੂਦ ਸੀ।

ਇਸ ਦੌਰਾਨ ਕਰੇਟਾ ਅਤੇ ਸਵਿਫਟ ਡਿਜ਼ਾਇਰ ਕਾਰਾਂ ਖੱਚੜਾਂ ਵਾਲੇ ਪਾਸੇ ਤੋਂ ਆ ਰਹੀਆਂ ਸਨ, ਗੱਡੀਆਂ ਰੋਕੀਆਂ ਤਾਂ ਨਸ਼ੀਲੇ ਪਦਾਰਥ ਹੋਣ ਦੇ ਸ਼ੱਕ ਤੇ ਸੀ.ਆਈ.ਏ. ਸਟਾਫ ਜੈਤੋ ਕੁਲਵੀਰ ਚੰਦ ਸ਼ਰਮਾ ਨੂੰ ਬੁਲਾਇਆ। ਪਰਮਿੰਦਰ ਸਿੰਘ ਗਰੇਵਾਲ ਨੇ ਅੱਗੇ ਕਿਹਾ ਕਿ ਸੂਚਨਾ ਮਿਲਦੇ ਸਾਰ ਮੈਂ ਵੀ ਉਸ ਘਟਨਾ ਸਥਾਨ 'ਤੇ ਪੁੱਜਾ ਗਿਆ, ਗੱਡੀਆਂ ਦੀ ਤਲਾਸ਼ੀ ਲੈਣ ਤੇ ਜਗਮੀਤ ਸਿੰਘ ਉਰਫ਼ ਮੀਤ ਪੁੱਤਰ ਤਰਸੇਮ ਸਿੰਘ ਵਾਸੀ ਗੂੜੀ ਸੰਗਰ ਦੀ ਕਰੇਟਾ ਕਾਰ ਵਿਚੋਂ ਪਲਾਸਿਟਕ ਦੇ ਛੇ ਗੱਟੇ 20-20 ਕਿਲੋਂ (120 ਕਿਲੋਗ੍ਰਾਮ) ਭੁੱਕੀ ਬ੍ਰਾਮਦ ਹੋਈ, ਦੂਸਰੀ ਗੱਡੀ ਸਵਿਫਟ ਡਿਜ਼ਾਇਰ ਦੀ ਤਲਾਸ਼ੀ ਦੌਰਾਨ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਸੈਦੋ ਦੇ (ਫਾਜ਼ਿਲਕਾ) ਦੇ ਪਾਸੋਂ 4 ਗੱਟੇ 20-20 ਕਿੱਲੋ (80 ਕਿਲੋਗ੍ਰਾਮ) ਭੁੱਕੀ ਬਰਾਮਦ ਹੋਈ। ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਸੀ.ਆਈ.ਏ. ਸਟਾਫ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਕ੍ਰਿਮੀਨਲ ਰਿਕਾਡਰ ਬਾਰੇ ਪਤਾ ਕੀਤਾ ਜਾਵੇ।


Gurminder Singh

Content Editor

Related News