ਅਜਨਾਲਾ ’ਚ ਵੋਟਿੰਗ ਦੌਰਾਨ ਪ੍ਰਸ਼ਾਸਨ ਦੀ ਅਣਗਹਿਲੀ ਆਈ ਸਾਹਮਣੇ, ਬਜ਼ੁਰਗ ਹੋ ਰਹੇ ਪ੍ਰੇਸ਼ਾਨ
Sunday, Feb 20, 2022 - 10:26 AM (IST)
ਅਜਨਾਲਾ (ਗੁਰਜੰਟ): ਜਿੱਥੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਵੋਟਰਾਂ ਵਲੋਂ ਵੋਟਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਸਰਹੱਦੀ ਹਲਕਾ ਅਜਨਾਲਾ ’ਚ ਵਿਧਾਨ ਸਭਾ ਚੋਣਾਂ ਦੌਰਾਨ ਬੂਥ ਨੰਬਰ 84 ’ਤੇ ਪ੍ਰਸ਼ਾਸਨ ਦੀ ਉਸ ਵਕਤ ਵੱਡੀ ਅਣਗਹਿਲੀ ਸਾਹਮਣੇ ਆਈ ਜਦੋਂ ਇੱਕ ਬਜ਼ੁਰਗ ਨੂੰ ਵੀਲ੍ਹ ਚੇਅਰ ਦੀ ਜਗ੍ਹਾ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਘਰੋਂ ਇਕ ਆਮ ਚੇਅਰ ’ਤੇ ਬਿਠਾ ਲੈਕੇ ਆਏ ਅਤੇ ਵੋਟ ਪੁਆਈ। ਇਸ ਮੌਕੇ ਵੋਟ ਪਾਉਣ ਆਏ ਬਜ਼ੁਰਗ ਸਵਿੰਦਰ ਸਿੰਘ ਮਾਹਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵੋਟਾਂ ਤੋਂ ਪਹਿਲਾਂ ਬਜ਼ੁਰਗ ਅੰਗਹੀਣ ਅਤੇ ਹੋਰ ਲਾਚਾਰ ਵੋਟਰਾਂ ਲਈ ਕਾਫ਼ੀ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਵੋਟਾਂ ਵਾਲੇ ਦਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਭੋਗਪੁਰ ਪੋਲਿੰਗ ਬੂਥ ਨੰਬਰ 24 'ਤੇ ਈ. ਵੀ.ਐਮ .'ਚ ਖ਼ਰਾਬੀ ਕਾਰਨ ਪੋਲਿੰਗ ਰੁਕੀ
ਇਸ ਕਾਰਨ ਉਨ੍ਹਾਂ ਨੂੰ ਆਪਣੇ ਘਰੋਂ ਇਕ ਆਮ ਕੁਰਸੀ ’ਤੇ ਬਿਠਾ ਕੇ ਆਪਣੇ ਬਜ਼ੁਰਗ ਨੂੰ ਚੁੱਕ ਕੇ ਲਿਆ ਕੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਪਿਆ। ਇਸ ਮੌਕੇ ਪੱਤਰਕਾਰਾਂ ਵੱਲੋਂ ਕਵਰੇਜ ਦੌਰਾਨ ਸੁਪਰਵਾਈਜ਼ਰ ਕਾਫ਼ੀ ਉਲਝਦੇ ਹੋਏ ਨਜ਼ਰ ਆਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ