ਬੁਢਾਪਾ ਪੈਨਸ਼ਨ ਲੈਣ ਲਈ ਬਜ਼ੁਰਗ ਹੋ ਰਹੇ ਖੱਜਲ-ਖੁਆਰ

Friday, Jun 29, 2018 - 04:10 AM (IST)

ਬੁਢਾਪਾ ਪੈਨਸ਼ਨ ਲੈਣ ਲਈ ਬਜ਼ੁਰਗ ਹੋ ਰਹੇ ਖੱਜਲ-ਖੁਆਰ

ਤਰਨਤਾਰਨ, (ਰਾਜੂ)- ਪੰਜਾਬ ਖੇਤ ਮਜ਼ਦੂਰ ਸਭਾ ਦੀ ਜ਼ਿਲਾ ਸਕੱਤਰ ਕਾ. ਦੇਵੀ ਕੁਮਾਰੀ ਸਰਹਾਲੀ ਕਲਾਂ, ਜ਼ਿਲਾ ਪ੍ਰਧਾਨ ਜੋਗਿੰਦਰ ਸਿੰਘ ਵਲਟੋਹਾ  ਤੇ ਜ਼ਿਲਾ ਮੀਤ ਸਕੱਤਰ ਕਾ. ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਜਦੋਂ ਦੀ ਸੱਤਾ ਵਿਚ ਆਈ ਹੈ, ਵਿਧਵਾ, ਬੁਢਾਪਾ ਤੇ ਅੰਗਹੀਣ ਪੈਨਸ਼ਨਾਂ ਦੀ ਜਾਂਚ  ਦੇ ਨਾਂ ’ਤੇ ਬਹੁਤ ਸਾਰੇ ਯੋਗ ਲਾਭਪਾਤਰੀਆਂ ਦੀਅਾਂ ਪੈਨਸ਼ਨਾਂ ਕੱਟ ਦਿੱਤੀਅਾਂ  ਗਈਅਾਂ ਸਨ,  ਜਿਨ੍ਹਾਂ ਨੂੰ ਚਾਲੂ ਕਰਵਾਉਣ ਵਾਸਤੇ 65-70 ਸਾਲ ਦੇ ਬਜ਼ੁਰਗ ਦਫਤਰਾਂ ਵਿਚ ਧੱਕੇ ਖਾ ਰਹੇ ਹਨ। ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਤਰਨਤਾਰਨ ਦੇ ਦਫਤਰ ਵਿਚ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਅਸੀਂ 3-4 ਵਾਰ ਫਾਰਮ ਦੇ ਚੁੱਕੇ ਹਾਂ ਪਰ ਅਜੇ ਤੱਕ ਵੀ ਸਾਡੀ ਪੈਨਸ਼ਨ ਚਾਲੂ ਨਹੀਂ ਕੀਤੀ ਗਈ। ਉਨ੍ਹਾਂ ਬਜ਼ੁਰਗਾਂ ਨੇ ਕਿਹਾ ਕਿ ਪੈਨਸ਼ਨ ਦਫਤਰ ਤੀਜੀ ਮੰਜ਼ਿਲ ’ਤੇ ਹੋਣ ਕਰ ਕੇ ਸਾਡਾ ਉਪਰ ਚਡ਼੍ਹਨਾ ਬਹੁਤ ਮੁਸ਼ਕਲ ਹੈ। 
ਇਨ੍ਹਾਂ ਮੁਸ਼ਕਲਾਂ ਸਬੰਧੀ ਡੀ. ਐੱਸ. ਐੱਸ. ਓ. ਨੇ ਭਰੋਸਾ ਦਿਵਾਇਆ ਕਿ ਅਸੀਂ ਪਿੰਡਾਂ ਵਿਚ ਕੈਂਪ ਲਵਾ ਕੇ ਬਜ਼ੁਰਗਾਂ ਦੀਅਾਂ ਪੈਨਸ਼ਨਾਂ ਦੇ ਫਾਰਮ ਭਰਾਂਗੇ ਅਤੇ ਬੰਦ ਕੀਤੀਆਂ ਪੈਨਸ਼ਨਾਂ ਜਲਦੀ ਚਾਲੂ ਕੀਤੀਆਂ ਜਾਣਗੀਅਾਂ। ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂਆ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਪੈਨਸ਼ਨ ਦਫਤਰ ਤੀਜੀ ਮੰਜ਼ਿਲ ਤੋੋਂ ਬਦਲ ਕੇ ਗਰਾਊਂਡ ਫਲੋਰ ’ਤੇ ਬਣਾਇਆ ਜਾਵੇ। ਇਸ ਮੌਕੇ ਬਾਬਾ ਰਣਜੀਤ ਸਿੰਘ, ਬਲਵਿੰਦਰ ਕੌਰ ਸੁਰਸਿੰਘ,  ਕਸ਼ਮੀਰ ਕੌਰ ਪੱਟੀ, ਗੁਰਮੀਤ ਕੌਰ, ਭੁਪਿੰਦਰ ਸਿੰਘ, ਹਰਬੰਸ ਸਿੰਘ ਬਾਲਾ ਚੱਕ, ਸੁਖਦੇਵ ਸਿੰਘ, ਰਛਪਾਲ ਸਿੰਘ  ਤੇ ਜਸਕਰਨ ਸਿੰਘ ਆਦਿ ਹਾਜ਼ਰ ਸਨ।
 


Related News