500 ਰੁਪਏ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਬਜ਼ੁਰਗ ਮਾਤਾ ਦੀ ਕੀਤੀ ਕੁੱਟਮਾਰ, ਹੋਈ ਮੌਤ

Thursday, Oct 13, 2022 - 01:33 PM (IST)

500 ਰੁਪਏ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਬਜ਼ੁਰਗ ਮਾਤਾ ਦੀ ਕੀਤੀ ਕੁੱਟਮਾਰ, ਹੋਈ ਮੌਤ

ਚੋਗਾਵਾਂ (ਹਰਜੀਤ) - ਪੁਲਸ ਚੌਂਕੀ ਬਚੀਵਿੰਡ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ 500 ਰੁਪਏ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਇਕ ਬਜ਼ੁਰਗ ਮਾਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਕੌਰ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਾਤਾ ਦੀ ਨੂੰਹ ਰਾਜ ਕੌਰ ਪਤਨੀ ਬਿੱਟੂ ਵਾਸੀ ਸ਼ਹੂਰਾ ਨੇ ਦੱਸਿਆ ਕੀ ਮੇਰੇ ਦਿਓਰ ਰੰਗੂ ਦੇ ਵਿਆਹ ’ਤੇ ਅਮਰੀਕ ਸਿੰਘ ਅਤੇ ਪਰਗਟ ਸਿੰਘ ਨੇ ਪੰਦਰਾਂ ਸੌ ਰੁਪਏ ਦਿੱਤੇ ਸਨ। ਅਮਰੀਕ ਸਿੰਘ ਉਹ ਪੈਸੇ ਵਾਪਸ ਮੰਗ ਰਿਹਾ ਸੀ, ਜਿਨ੍ਹਾਂ ’ਚੋਂ ਕੁਝ ਪੈਸੇ ਰੰਗੂ ਸਿੰਘ ਨੇ ਵਾਪਸ ਕਰ ਦਿੱਤੇ।

ਪੜ੍ਹੋ ਇਹ ਵੀ ਖ਼ਬਰ : ਭੈਣ ਦਾ ਵਿਆਹ ਕਰ 7 ਅਕਤੂਬਰ ਨੂੰ ਡਿਊਟੀ 'ਤੇ ਪਰਤੇ ਫ਼ੌਜੀ ਜਵਾਨ ਦੀ ਮੌਤ, ਇਸੇ ਮਹੀਨੇ ਹੋਣਾ ਸੀ ਸੇਵਾ ਮੁਕਤ

ਨੂੰਹ ਨੇ ਦੱਸਿਆ ਕਿ ਬਾਕੀ ਰਹਿੰਦੇ 500 ਰੁਪਏ ਨੂੰ ਲੈ ਕੇ ਅੱਜ ਅਮਰੀਕ ਸਿੰਘ ਦੀ ਧਿਰ ਨੇ ਸਾਡੇ ਨਾਲ ਲੜਾਈ ਕੀਤੀ। ਉਨ੍ਹਾਂ ਨੇ ਬਜ਼ੁਰਗ ਮਾਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਮਾਤਾ ਬੇਹੋਸ਼ ਹੋ ਗਈ। ਮਾਤਾ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਪੁਲਸ ਚੌਂਕੀ ਬੰਚੀਵਿੰਡ ਦੇ ਇੰਚਾਰਜ ਘਟਨਾ ਸਥਾਨ ’ਤੇ ਪਹੁੰਚ ਗਏ, ਜਿਨ੍ਹਾਂ ਨੇ ਮਾਤਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ


author

rajwinder kaur

Content Editor

Related News