ਘਰ ਦੀ ਉਸਾਰੀ ਨੂੰ ਲੈ ਕੇ ਹੋਇਆ ਝਗੜਾ, ਗੁਆਂਢੀਆਂ ਨੇ ਕੀਤੀ ਕੁੱਟਮਾਰ, ਬਜ਼ੁਰਗ ਦੀ ਮੌਤ

12/16/2022 2:16:28 AM

ਚੰਡੀਗੜ੍ਹ (ਸੰਦੀਪ) : ਘਰ ਦੀ ਉਸਾਰੀ ਦੌਰਾਨ ਗੇਟ ਲਾਉਣ ਤੋਂ ਹੋਏ ਝਗਡ਼ੇ 'ਚ ਬਜ਼ੁਰਗ ਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੀ ਧੀ ਹਰਸਿਮਰਨ ਕੌਰ ਨੇ ਗੁਆਂਢ ’ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ’ਤੇ ਉਸ ਦੇ ਪਿਤਾ ਦੀ ਕੁੱਟਮਾਰ ਕਰਕੇ ਮਾਰਨ ਦੇ ਦੋਸ਼ ਲਾਏ ਹਨ। ਜੀਤ ਸਿੰਘ ਪੀਜੀਆਈ ਐਡਮਿਨ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਮਨੀਮਾਜਰਾ ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸੜਕ 'ਤੇ ਚਲਦੀ ਕਾਰ ਬਣ ਗਈ ਅੱਗ ਦਾ ਗੋਲ਼ਾ, ਦੇਖੋ ਅੱਗ ਦੀਆਂ ਨਿਕਲਦੀਆਂ ਲਾਟਾਂ (ਵੀਡੀਓ)

ਮੋਰੀ ਗੇਟ ਵਾਸੀ ਹਰਸਿਮਰਨ ਨੇ ਦੋਸ਼ ਲਾਇਆ ਕਿ ਗੁਆਂਢ 'ਚ ਰਹਿਣ ਵਾਲੇ ਕਰਨੈਲ ਸਿੰਘ, ਉਸ ਦੀ ਪਤਨੀ ਸੁਰਿੰਦਰ ਕੌਰ, ਜਵਾਈ ਰਜਿੰਦਰ ਅਤੇ ਭਤੀਜੇ ਹਰਵਿੰਦਰ ਨੇ ਵੀਰਵਾਰ ਸਵੇਰੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ। ਇਸ ਦੌਰਾਨ ਪਿਤਾ ਬੇਹੋਸ਼ ਹੋ ਗਿਆ, ਜਿਸ ਨੂੰ ਮਨੀਮਾਜਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਏ ਦਏ ਦੋਸ਼ ਅਨੁਸਾਰ ਮਕਾਨ ਦੀ ਉਸਾਰੀ ਕਾਰਨ ਮੁਲਜ਼ਮ ਦੇ ਰਿਸ਼ਤੇਦਾਰਾਂ ਨਾਲ ਕਈ ਮਹੀਨਿਆਂ ਤੋਂ ਝਗਡ਼ਾ ਚੱਲ ਰਿਹਾ ਸੀ। ਵੀਰਵਾਰ ਸਵੇਰੇ ਗੇਟ ਲਾਉਣ ਤੋਂ ਝਗਡ਼ਾ ਹੋ ਗਿਆ।

ਇਹ ਵੀ ਪੜ੍ਹੋ : ਹੈਰੋਇਨ ਸਮੇਤ ਫੜੇ ਗਏ ਨੌਜਵਾਨ ਦੀ ਮੌਤ, ਹਸਪਤਾਲ 'ਚ ਪਰਿਵਾਰ ਨੇ ਕੀਤਾ ਹੰਗਾਮਾ, ਪੜ੍ਹੋ ਪੂਰਾ ਮਾਮਲਾ

ਐੱਸਐੱਸਪੀ ਵਿੰਡੋ ’ਤੇ ਦਿੱਤੀ ਸੀ ਸ਼ਿਕਾਇਤ

ਹਰਸਿਮਰਨ ਦੇ ਪਤੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਹਾਲ ਹੀ 'ਚ ਉਸ ਦੇ ਸਹੁਰੇ ਜੀਤ ਸਿੰਘ ਨੇ ਐੱਸਐੱਸਪੀ ਵਿੰਡੋ ’ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਕਾਨ ਦੀ ਉਸਾਰੀ ਦਾ ਕੰਮ 9 ਮਹੀਨਿਆਂ ਤੋਂ ਚੱਲ ਰਿਹਾ ਹੈ। ਉਦੋਂ ਤੋਂ ਹੀ ਗੁਆਂਢ 'ਚ ਰਹਿੰਦੇ ਉਕਤ ਰਿਸ਼ਤੇਦਾਰ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।

ਇਹ ਵੀ ਪੜ੍ਹੋ : ਅਵਾਰਾ ਪਸ਼ੂ ਨੇ ਔਰਤ 'ਤੇ ਕੀਤਾ ਜਾਨਲੇਵਾ ਹਮਲਾ, ਪੈਰਾਂ ਹੇਠ ਬੁਰੀ ਤਰ੍ਹਾਂ ਲਤਾੜਿਆ, ਦੇਖੋ ਵੀਡੀਓ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News