ਮੋਗਾ ਸ਼ਹਿਰ ''ਚ ਬਜ਼ੁਰਗ ਬੀਬੀ ਦਾ ਬੇਰਹਿਮੀ ਨਾਲ ਕਤਲ

Tuesday, Mar 16, 2021 - 11:01 PM (IST)

ਮੋਗਾ ਸ਼ਹਿਰ ''ਚ ਬਜ਼ੁਰਗ ਬੀਬੀ ਦਾ ਬੇਰਹਿਮੀ ਨਾਲ ਕਤਲ

ਮੋਗਾ- ਮੋਗਾ ਸ਼ਹਿਰ ਵਿਚ ਰਹਿਣ ਵਾਲੀ ਇਕ 75 ਸਾਲ ਦੀ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਦਿਆਂ ਹੀ ਸਬੰਧਿਤ ਥਾਣਾ ਪੁਲਸ ਮੌਕੇ 'ਤੇ ਪੁੱਜ ਗਈ ਅਤੇ ਫਾਰੈਂਸਿਕ ਟੀਮ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਉਥੇ ਡਾਗ ਸਕੁਆਇਡ ਟੀਮ ਵੀ ਪੁੱਜੀ ਹੈ ਤਾਂ ਜੋ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਸਕੇ।
ਮ੍ਰਿਤਕ ਬੀਬੀ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਘਰ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਬੀਬੀ ਐੱਮ.ਬੀ.ਬੀ.ਐੱਸ. ਡਾਕਟਰ ਸੀ, ਜੋ ਕਿ ਆਪਣੇ ਦੋ ਭਰਾਵਾਂ ਦੇ ਨਾਲ ਰਹਿੰਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕਾ ਦਾ ਵਿਆਹ ਨਹੀਂ ਹੋਇਆ ਸੀ।


author

Bharat Thapa

Content Editor

Related News