ਫ਼ਿਲਮੀ ਅੰਦਾਜ਼ ''ਚ ਦਿਨ-ਦਿਹਾੜੇ ਬਜ਼ੁਰਗ ਨੂੰ ਲੁੱਟਿਆ
Wednesday, May 29, 2019 - 04:49 PM (IST)

ਟਾਂਡਾ ਉੜਮੁੜ (ਪੰਡਿਤ) : ਬੀਤੇ ਦਿਨੀਂ ਲੱਖੀ ਸਿਨੇਮਾ ਤੋਂ ਉੜਮੁੜ ਜਾਂਦੇ ਰਾਹ 'ਤੇ ਇਕ ਔਰਤ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਫ਼ਿਲਮੀ ਅੰਦਾਜ਼ ਵਿਚ ਦਿਨ ਦਿਹਾੜੇ ਇਕ ਬਜ਼ੁਰਗ ਕੋਲੋਂ ਨਕਦੀ ਤੇ ਚਾਂਦੀ ਦਾ ਕੜਾ ਲੁੱਟ ਲਿਆ। ਲੁੱਟ ਦਾ ਸ਼ਿਕਾਰ ਹੋਏ ਬਜ਼ੁਰਗ ਰਾਜ ਕੁਮਾਰ ਤਲਵਾੜ ਪੁੱਤਰ ਕਪੂਰ ਚੰਦ ਤਲਵਾੜ ਨਿਵਾਸੀ ਕ੍ਰਿਸ਼ਨਾ ਗਲੀ ਅਹੀਆਪੁਰ ਨੇ ਅੱਜ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਤੋਂ ਟਿਕਟਾਂ ਦਾ ਪਤਾ ਕਰਕੇ ਵਾਪਸ ਆਪਣੇ ਸਕੂਟਰ 'ਤੇ ਘਰ ਜਾ ਰਿਹਾ ਸੀ।
ਇਸ ਦੌਰਾਨ ਉਕਤ ਰਸਤੇ 'ਤੇ ਪਹਿਲਾਂ ਤੋਂ ਮੌਜੂਦ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਤੇ ਇਕ ਔਰਤ ਨੇ ਉਸਨੂੰ ਰਾਹ ਪਤਾ ਪੁੱਛਣ ਲਈ ਰੋਕਿਆ ਤੇ ਰੁਕਦੇ ਹੀ ਉਸਦੀ ਪਿੱਠ ਤੇ ਚਾਕੂਨੁਮਾਂ ਤਿੱਖੀ ਚੀਜ਼ ਲਗਾ ਕੇ ਡਰਾਉਂਦੇ ਹੋਏ ਸਭ ਕੁਝ ਕੱਢਣ ਲਈ ਕਿਹਾ ਇੰਨੇ ਨੂੰ ਔਰਤ ਨੇ ਉਸਦੀ ਜੇਬ ਵਿਚ ਹੱਥ ਪਾ ਕੇ ਲਗਭਗ 6 ਹਜ਼ਾਰ ਤੇ ਦੂਜੇ ਵਿਅਕਤੀ ਨੇ ਚਾਂਦੀ ਦਾ ਕੜਾ ਲਾਹ ਲਿਆ ਤੇ ਫਰਾਰ ਹੋ ਗਏ।