ਕਾਰ ਦੀ ਚਪੇਟ ''ਚ ਆਉਣ ਨਾਲ ਬਜੁਰਗ ਦੀ ਮੌਤ, ਕਾਰ ਚਾਲਕ ਵਾਹਨ ਛੱਡਕੇ ਫਰਾਰ

Wednesday, Jun 26, 2019 - 06:29 PM (IST)

ਕਾਰ ਦੀ ਚਪੇਟ ''ਚ ਆਉਣ ਨਾਲ ਬਜੁਰਗ ਦੀ ਮੌਤ, ਕਾਰ ਚਾਲਕ ਵਾਹਨ ਛੱਡਕੇ ਫਰਾਰ

ਨਵਾਂਸ਼ਹਿਰ (ਤ੍ਰਿਪਾਠੀ/ਜਸਵਿੰਦਰ ਔਜਲਾ) - ਨਵਾਂਸ਼ਹਿਰ-ਰੋਪੜ ਨੈਸ਼ਨਲ ਹਾਈਵੇ ਤੇ ਪਿੰਡ ਸਨਾਵਾ ਦੇ ਨਜ਼ਦੀਕ ਇਕ ਕਾਰ ਦੀ ਚਪੇਟ 'ਚ ਆਉਣ ਨਾਲ ਸਕੂਟਰੀ ਸਵਾਰ ਦੀ ਮੌਕੇ ਤੇ ਹੀ ਮੌਤ ਹੋਣ ਦਾ ਸਮਾਚਾਰ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਦਰ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਸਰਬਜੀਤ ਸਿੰਘ ਅਤੇ ਜਾਡਲਾ ਚੌਂਕੀ ਦੇ ਇੰਚਾਰਜ਼ ਏ.ਐੱਸ.ਆਈ. ਅਸ਼ੋਕ ਕੁਮਾਰ ਮੌਕੇ ਤੇ ਪਹੁੰਚ ਗਏ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਉਟਾਲਾ ਵਾਸੀ ਦਰਸ਼ਨ ਸਿੰਘ (72) ਪੁੱਤਰ ਲਛਮਣ ਸਿੰਘ ਨਵਾਂਸਹਿਰ ਤੋਂ ਆਪਣੇ ਪਿੰਡ ਉਟਾਲਾ ਵੱਲ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਨੈਸ਼ਨਲ ਹਾਈਵੇ ਤੇ ਪਿੰਡ ਸਨਾਵਾ ਦੇ ਨਜ਼ਦੀਕ ਪਹੁੰਚਿਆਂ ਤਾਂ ਨਵਾਂਸ਼ਹਿਰ ਤੋਂ ਰੋਪੜ ਵੱਲ ਜਾ ਰਹੀ ਇਕ ਕਾਰ ਦੀ ਚਪੇਟ 'ਚ ਆ ਗਿਆ ਜਿਸ ਨਾਲ ਸਕੂਟਰੀ ਸਵਾਰ ਦਰਸ਼ਨ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦੋਂਕਿ ਸਕੂਟਰੀ ਨੂੰ ਹਿੱਟ ਕਰਨ ਉਪਰੰਤ ਫੁੱਟਪਾਥ ਦੇ ਨਾਲ ਟਕਰਾਈ ਕਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਹਾਦਸੇ ਦੇ ਉਪਰੰਤ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਐੱਸ.ਐੱਚ.ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਕਾਰ 'ਚੋਂ ਕੋਈ ਦਸਤਾਵੇਜ਼ ਨਹੀਂ ਮਿਲੇ ਹਨ ਜਦੋਂਕਿ ਕਾਰ ਦੇ ਨੰਬਰ ਤੋਂ ਕਾਰ ਦੇ ਮਾਲਿਕ ਦੀ ਪਛਾਣ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਪੁੱਤਰ ਰਹਿੰਦੇ ਹਨ ਵਿਦੇਸ਼ 'ਚ
ਐਸ.ਐਚ.ਓ. ਨੇ ਦੱਸਿਆ ਕਿ ਹਾਦਸੇ ਸਬੰਧੀ ਮ੍ਰਿਤਕ ਦੇ ਪਰਿਵਾਰ 'ਚ ਉਸਦੀ ਪਤਨੀ ਨੂੰ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਵਿਦੇਸ਼ 'ਚ ਰਹਿੰਦੇ ਦੱਸੇ ਜਾ ਰਹੇ ਹਨ। ਜਿਸ ਕਰਕੇ ਮ੍ਰਿਤਕ ਦੇ ਗੁਆਂਢ 'ਚ ਵੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਦੇ ਲਈ ਸਿਵਲ ਹਸਪਤਾਲ ਨਵਾਂਸ਼ਹਿਰ 'ਚ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

satpal klair

Content Editor

Related News