ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)
Thursday, Dec 24, 2020 - 11:04 PM (IST)
ਰੋਪੜ (ਸੱਜਣ ਸੈਣੀ)— ਬਜ਼ੁਗਰਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਅਤੇ ਸਾਂਭ-ਸੰਭਾਲ ਲਈ ਬੇਸ਼ੱਕ ਸਰਕਾਰ ਵੱਲੋਂ ਕਈ ਸਖ਼ਤ ਕਾਨੂੰਨ ਬਣਾਏ ਗਏ ਹਨ ਪਰ ਉਸ ਦੇ ਬਾਵਜੂਦ ਸਮਾਜ ’ਚ ਲਗਾਤਾਰ ਬਜ਼ੁਰਗਾਂ ਨਾਲ ਬੇਹੱਦ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਆਏ ਦਿਨ ਬਜੁਰਗਾਂ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੁੱਖ ਅਤੇ ਸਿਤਮ ਦੀ ਗੱਲ ਤਾਂ ਇਹ þ ਕਿ ਬਜ਼ੁਰਗਾਂ ਨਾਲ ਕੁੱਟਮਾਰ ਬੇਗਾਨਿਆਂ ਵੱਲੋਂ ਨਹੀਂ ਸਗੋਂ ਆਪਣਿਆਂ ਵੱਲੋਂ ਕੀਤੀ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਰੂਪਨਗਰ ਦੇ ਸ਼ਹਿਰ ਮੀਰਾ ਬਾਈ ਚੌਂਕ ਤੋਂ ਸਾਹਮਣੇ ਆਇਆ ਹੈ, ਜਿੱਥੇ ਕਰੀਬ 90 ਸਾਲਾ ਇਕ ਬਜ਼ੁਰਗ ਮਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਇਹ ਵੀ ਪੜ੍ਹੋ : ਮੁਕੇਰੀਆਂ ’ਚ ਦਰਦਨਾਕ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ ਸਣੇ ਪਿਓ ਦੀ ਮੌਤ
ਉਕਤ ਬਜ਼ੁਰਗ ਬੀਬੀ ਦਾ ਇਲਾਜ ਰੂਪਨਗਰ ਦੇ ਸਿਵਲ ਹਸਪਤਾਲ ’ਚ ਚੱਲ ਰਿਹਾ ਹੈ। ਸਿਵਲ ਹਸਪਤਾਲ ਦੀ ਐਮਰਜੈਸੀ ਵਿੱਚ ਜ਼ੇਰੇ ਇਲਾਜ ਇਸ 90 ਸਾਲ ਬਜ਼ੁਰਗ ਮਾਤਾ ਦੇ ਨਾਲ ਬੜੀ ਹੀ ਬੇਰਹਮੀ ਨਾਲ ਕੁੱਟਮਾਰ ਕੀਤੀ ਗਈ ਹੈ। ਬੇਰਹਿਮੀ ਨਾਲ ਕੱੁਟਮਾਰ ਕਰਨ ਵਾਲਾ ਕੋਈ ਹੋਰ ਸਗੋਂ ਖ਼ੁਦ ਉਸ ਦਾ ਪੁੱਤਰ ਵੱਲੋਂ ਕੀਤੀ ਗਈ ਹੈ। ਪੁੱਤਰ ਵੱਲੋਂ ਢਾਏ ਗਏ ਤਸ਼ੱਦਦ ਬਾਰੇ ਬਜ਼ੁਰਗ ਮਾਂ ਬੁੱਦਵੰਤੀ ਵੋਹਰਾ ਨੇ ਆਪਣੀ ਹੱਡ ਬੀਤੀ ਕੈਮਰੇ ਅੱਗੇ ਆ ਕੇ ਰੋ-ਰੋਕ ਕੇ ਬਿਆਨ ਕੀਤੀ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਸਾਬਕਾ ਕਾਂਗਰਸੀ ਸਰਪੰਚ ਦੀ ਮੌਤ
ਫਰਸ਼ ’ਤੇ ਹੋਇਆ ਮਲ-ਮੂਤਰ ’ਤੇ ਪੁੱਤ ਨੇ ਕਰ ਦਿੱਤਾ ਮਾਂ ਦਾ ਇਹ ਹਾਲ
ਪੁੱਤਰ ਵੱਲੋਂ ਢਾਏ ਗਏ ਤਸ਼ੱਦਦ ਬਾਰੇ ਬਜ਼ੁਰਗ ਮਾਂ ਬੁੱਦਵੰਤੀ ਵੋਹਰਾ ਨੇ ਆਪਣੀ ਹੱਡ ਬੀਤੀ ਕੈਮਰੇ ਅੱਗੇ ਆ ਕੇ ਰੋ-ਰੋਕ ਕੇ ਬਿਆਨ ਕਰਦੇ ਹੋਏ ਦੱਸਿਆ ਕਿ ਜਦੋਂ ਉਸ ਕੋਲੋਂ ਫਰਸ਼ ’ਤੇ ਮਲ-ਮੂਤਰ ਹੋ ਜਾਂਦਾ ਸੀ ਤਾਂ ਉਸ ਦਾ ਪੁੱਤਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਸਾਰੇ ਸਰੀਰ ’ਤੇ ਪੁੱਤ ਵੱਲੋਂ ਢਾਏ ਗਏ ਤਸ਼ੱਦਦ ਦੇ ਨਿਸ਼ਾਨ ਹਨ। ਬਜ਼ੁਰਗ ਮਾਂ ਨੇ ਦੱਸਿਆ ਕਿ ਜੇਕਰ ਉਹ ਰੋਟੀ ਮੰਗਦੀ ਹੈ ਤਾਂ ਰੋਟੀ ਵੀ ਸਮੇਂ ’ਤੇ ਨਹੀਂ ਦਿੱਤੀ ਜਾਂਦੀ ਹੈ।
ਨੂੰਹ ਦੀ ਵੀ ਖੋਲ੍ਹੀ ਪੋਲ, ਕਿਹਾ-ਥੱਪੜ ਮਾਰ ਕੇ ਗਲਾ ਘੋਟਣ ਦੀ ਕੀਤੀ ਕੋਸ਼ਿਸ਼
ਦਿਲ ਨੂੰ ਝੰਜੋੜ ਦੇਣ ਵਾਲੇ ਇਹ ਦਰਦਨਾਕ ਘਟਨਾ ਨੂੰ ਜਾਣ ਤੁਹਾਡੀ ਵੀ ਰੂਹ ਕੰਬ ਉੱਠੇਗੀ। ਬਜ਼ੁਰਗ ਮਾਂ ਨੇ ਆਪਣੀ ਨੂੰਹ ਦੀਆਂ ਕਾਲੀਆਂ ਵੀ ਕੈਮਰੇ ਅੱਗੇ ਬਿਆਨ ਕੀਤੀਆਂ। ਬੁੱਦਵੰਤੀ ਨੇ ਦੱਸਿਆ ਕਿ ਇਕ ਵਾਰ ਉਹ ਫਰਸ਼ ’ਤੇ ਹੇਠਾਂ ਡਿੱਗ ਗਈ ਸੀ ਅਤੇ ਆਵਾਜ਼ਾਂ ਮਾਰ ਉਸ ਨੂੰ ਬੁਲਾ ਕੇ ਉਠਾਉਣ ਲਈ ਕਿਹਾ ਤਾਂ ਉਲਟਾ ਨੂੰਹ ਪ੍ਰੀਤੀ ਨੇ ਪਹਿਲਾਂ ਉਸ ਦੇ ਥੱਪੜ ਜੜੇ ਅਤੇ ਫਿਰ ਗਲਾ ਵੀ ਘੋਟਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਜ਼ਮੀਨ ਤੋਂ ਚੁੱਕਿਆ। ਉਥੇ ਹੀ ਪ੍ਰੀਤੀ ਨੇ ਸੱਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਦੀ ਸੱਸ ਧੀਆਂ ਦੇ ਕਹਿਣ ’ਤੇ ਹੀ ਇਹ ਸਭ ਕਰ ਰਹੀ ਹੈ। ਪ੍ਰੀਤੀ ਨੇ ਇਹ ਵੀ ਕਿਹਾ ਕਿ ਉਹ ਆਪਣੀ ਸੱਸ 15 ਸਾਲਾਂ ਤੋਂ ਲਗਾਤਾਰ ਸੇਵਾ ਕਰਦੀ ਆ ਰਹੀ ਹੈ।
ਇਹ ਵੀ ਪੜ੍ਹੋ : ਸ਼ੌਕ ਲਈ ਖ਼ਰੀਦੀ ਜਿਪਸੀ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਬਣੀ ਆਸ਼ੀਆਨਾ
ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਸਬੰਧ ਪੁਲਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਥਾਣਾ ਸਿਟੀ ਪੁਲਸ ਵੱਲੋਂ ਪੀੜਤ ਮਾਤਾ ਦੇ ਬਿਆਨ ਲੈ ਕੇ ਮਾਮਲੇ ’ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਦੋਂ ਮਾਮਲੇ ਸਬੰਧੀ ਬਜ਼ੁਰਗ ਮਾਂ ਦੀ ਨੂੰਹ ਵਿਜੈ ਭਾਰਤੀ ਦੀ ਪਤਨੀ ਪ੍ਰੀਤੀ ਨਾਲ ਗੱਲ ਬਾਤ ਕੀਤੀ ਤਾਂ ਉਸ ਨੇ ਆਪਣੇ ਪਤੀ ’ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਸ ਦੀਆਂ ਨਨਾਣਾਂ ਮੇਰੀ ਸੱਸ ਦੇ ਕੰਨ ਭਰ ਕੇ ਇਹ ਝੂਠੀ ਕਾਰਵਾਈ ਕਰਵਾ ਰਹੀਆਂ ਹਨ। ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਕਤ ਬਜ਼ੁਰਗ ਮਾਂ ’ਤੇ ਢਾਏ ਗਏ ਤੱਸ਼ਦਦ ਦੇ ਮਾਮਲੇ ’ਚ ਅਗਲੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਬਣਦੀ ਕਾਰਵਾਈ ਦਾ ਭਰੋਸਾ ਵੀ ਦਿਵਾਇਆ ਗਿਆ।
ਦੱਸ ਦੇਈਏ ਕਿ ਬਜ਼ੁਰਗਾਂ ਨਾਲ ਦੁਰਵਿਹਾਰ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਹਾਲਾਂਕਿ ਬਜ਼ੁਰਗਾਂ ਲਈ ਕਈ ਸਖ਼ਤ ਕਾਨੂੰਨ ਬਣੇ ਹਨ ਪਰ ਉਸ ਦੇ ਬਾਵਜੂਦ ਬਜ਼ਰਗਾਂ ਨਾਲ ਦੁਰਵਿਹਾਰ ਕਰਨ ਵਾਲੇ ਲਗਾਤਾਰ ਕਾਨੂੰਨ ਨੂੰ ਠੇਗਾ ਵਿਖਾ ਬਜ਼ੁਰਗਾਂ ਨਾਲ ਦੁਰਵਿਹਾਰ ਕਰਨ ਤੋਂ ਬਾਜ ਨਹੀਂ ਆ ਰਹੇ। ਇਥੇ ਇਹ ਵੀ ਦੱਸ ਦੇਈਏ ਕਿ ਪੰਜਾਬ ’ਚ ਬਜ਼ੁਰਗਾਂ ਨਾਲ ਹੋ ਰਹੇ ਅਜਿਹੇ ਵਿਵਹਾਰ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ।
ਨੋਟ: ਨੂੰਹਾਂ-ਪੁੱਤਾਂ ਵੱਲੋਂ ਬਜ਼ੁਰਗਾਂ ਨਾਲ ਢਾਏ ਜਾ ਰਹੇ ਅਜਿਹੇ ਤਸ਼ੱਦਦ ਸਬੰਧੀ ਕੀ ਕਹਿਣਾ ਚਾਹੋਗੇ ਤੁਸੀਂ, ਕੁਮੈਂਟ ਕਰਕੇ ਦਿਓ ਜਵਾਬ