ਠੰਡ ਦਾ ਕਹਿਰ, ਬਜ਼ੁਰਗ ਦੀ ਮੌਤ

11/22/2017 12:57:59 PM

ਜਲੰਧਰ(ਸੁਧੀਰ)— ਇਕ ਪਾਸੇ ਜਿੱਥੇ ਸੂਬੇ 'ਚ ਠੰਡ ਨੇ ਕਹਿਰ ਵਰਾਉਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਅੱਜ ਠੰਡ ਦੇ ਨਾਲ ਇਕ ਬਜ਼ੁਰਗ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਢੰਨ ਮੁਹੱਲੇ ਦੇ ਕੋਲੋਂ ਇਕ ਬਜ਼ੁਰਗ ਦੀ ਲਾਸ਼ ਮਿਲਣ ਨਾਲ ਅੱਜ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਲੋਕਾਂ ਨੇ ਲਾਸ਼ ਮਿਲਣ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਅਜੇ ਤੱਕ ਬਜ਼ੁਰਗ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਦੀ ਮੌਤ ਠੰਡ ਲੱਗਣ ਨਾਲ ਹੋਈ ਹੈ।


Related News