ਏਕਮ ਹੱਤਿਆਕਾਂਡ : ਅਦਾਲਤ ''ਚ ਰਿਕਾਰਡ ਪੇਸ਼ ਨਹੀਂ ਕਰ ਸਕੇ ਰੈਵਿਨਿਊ ਅਧਿਕਾਰੀ

Thursday, Mar 08, 2018 - 10:45 AM (IST)

ਮੋਹਾਲੀ (ਕੁਲਦੀਪ) : ਏਕਮ ਢਿੱਲੋਂ ਕਤਲਕਾਂਡ ਸਬੰਧੀ ਕੇਸ ਦੀ ਸੁਣਵਾਈ ਇਥੋਂ ਦੀ ਜ਼ਿਲਾ ਅਦਾਲਤ ਵਿਚ ਹੋਈ । ਪਿਛਲੀ ਤਰੀਕ ਨੂੰ ਅਦਾਲਤ ਵਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਰੈਵੇਨਿਊੁ ਵਿਭਾਗ ਦੇ ਅਧਿਕਾਰੀ ਏਕਮ ਢਿੱਲੋਂ ਦੇ ਪਿਤਾ ਦਾ ਜ਼ਮੀਨ ਸਬੰਧੀ ਰਿਕਾਰਡ ਅਦਾਲਤ ਵਿਚ ਪੇਸ਼ ਨਹੀਂ ਕਰ ਸਕੇ । ਮਾਣਯੋਗ ਅਦਾਲਤ ਨੇ ਕੇਸ ਦੀ ਅਗਲੀ ਤਰੀਕ 21 ਮਾਰਚ ਨਿਸ਼ਚਿਤ ਕਰਦੇ ਹੋਏ ਰੈਵੇਨਿਉੂ ਵਿਭਾਗ ਤੇ ਗਮਾਡਾ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਪੁਲਸ ਨੂੰ ਇਸ ਕੇਸ ਦੇ ਮੁੱਖ ਗਵਾਹ ਤੁੱਲ ਬਹਾਦਰ ਆਟੋ ਚਾਲਕ ਨੂੰ ਵੀ ਅਦਾਲਤ ਵਿਚ ਪੇਸ਼ ਕਰਨ ਲਈ ਹੁਕਮ ਦਿੱਤੇ ਗਏ ਹਨ । 
ਦੱਸਣਯੋਗ ਹੈ ਮੁੱਖ ਗਵਾਹ ਤੁੱਲ ਬਹਾਦਰ ਪਿਛਲੀਆਂ ਕਈ ਤਰੀਕਾਂ ਤੋਂ ਅਦਾਲਤ ਵਿਚ ਪੇਸ਼ ਨਹੀਂ ਹੋ ਰਿਹਾ । ਪਤਾ ਲੱਗਾ ਹੈ ਕਿ ਤੁੱਲ ਬਹਾਦਰ ਆਪਣੇ ਦੇਸ਼ (ਨੇਪਾਲ) ਵਾਪਸ ਚਲਾ ਗਿਆ ਹੈ । ਉਸ ਦੇ ਜਾਣ ਨਾਲ ਅਦਾਲਤ ਵਿਚ ਕੇਸ ਦੀ ਕਾਰਵਾਈ ਪ੍ਰਭਾਵਿਤ ਹੋ ਰਹੀ ਹੈ । ਜਾਣਕਾਰੀ ਮੁਤਾਬਕ ਪਿਛਲੀ ਤਰੀਕ 'ਤੇ ਇਸ ਕੇਸ ਦੇ ਮੁੱਖ ਮੁਲਜ਼ਮ ਸੀਰਤ ਢਿੱਲੋਂ ਦੇ ਵਕੀਲ ਨੇ ਅਦਾਲਤ ਵਿਚ ਐਪਲੀਕੇਸ਼ਨ ਦਰਜ ਕਰਕੇ ਏਕਮ ਢਿੱਲੋਂ ਦੇ ਪਰਿਵਾਰਕ ਮੈਂਬਰਾਂ ਦੀ ਜ਼ਮੀਨ ਦਾ ਰਿਕਾਰਡ ਪੇਸ਼ ਕਰਨ ਦੀ ਮੰਗ ਕੀਤੀ ਸੀ । ਵਕੀਲ ਦਾ ਕਹਿਣਾ ਸੀ ਕਿ ਰਿਕਾਰਡ ਤੋਂ ਪਤਾ ਲਗ ਸਕਦਾ ਹੈ ਕਿ ਏਕਮ ਤੇ ਉਸ ਦੇ ਪਰਿਵਾਰ ਵਿਚ ਜ਼ਮੀਨ ਤੋਂ ਵੀ ਝਗੜਾ ਚੱਲ ਰਿਹਾ ਸੀ । ਅਦਾਲਤ ਨੇ ਵਕੀਲ ਦੀ ਐਪਲੀਕੇਸ਼ਨ ਮਨਜ਼ੂਰ ਕਰਦੇ ਹੋਏ ਰੈਵੇਨਿਉੂ ਵਿਭਾਗ ਤੇ ਹੋਰ ਸਬੰਧਤ ਵਿਭਾਗਾਂ ਨੂੰ ਜ਼ਮੀਨ ਦਾ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ।


Related News