ਈਦ ਮੌਕੇ ਮਲੇਰਕੋਟਲਾ ''ਚ ਵੱਡੀ ਵਾਰਦਾਤ, ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ
Monday, May 25, 2020 - 06:42 PM (IST)

ਮਲੇਰਕੋਟਲਾ (ਸ਼ਹਾਬੂਦੀਨ) : ਸੋਮਵਾਰ ਈਦ ਮੌਕੇ ਬਾਅਦ ਦੁਪਹਿਰ ਲਗਭਗ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਤਿੰਨ ਹਮਲਾਵਰਾਂ ਨੇ ਇਕ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਪੈਂਟਰੋ (23) ਵਜੋਂ ਹੋਈ ਹੈ। ਵਾਰਦਾਤ ਤੋਂ ਬਾਅਦ ਹਮਲਾਵਰ ਤੇਜ਼ੀ ਨਾਲ ਫਰਾਰ ਹੋ ਗਏ। ਹਮਲੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਨੌਜਵਾਨ ਨੂੰ ਲੋਕਾਂ ਵਲੋਂ ਤੁਰੰਤ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚਾਇਆ ਗਿਆ ਪਰ ਉਕਤ ਨੌਜਵਾਨ ਦੀ ਰਸਤੇ ਵਿਚ ਹੀ ਮੌਤ ਹੋ ਗਈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਵਾਰਦਾਤ ਪੈਸਿਆਂ ਦੇ ਲੈਣ-ਦੇਣ ਕਾਰਨ ਵਾਪਰੀ ਹੈ।
ਇਹ ਵੀ ਪੜ੍ਹੋ : ਦੋ ਸਾਲ ਤਕ ਭਤੀਜੀ ਦੀ ਪੱਤ ਰੋਲਦਾ ਰਿਹਾ ਫੁੱਫੜ, ਕੁੜੀ ਨੇ ਇੰਝ ਸਾਹਮਣੇ ਲਿਆਂਦੀ ਕਰਤੂਤ
ਇਥੇ ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਪੈਂਟਰੋ ਤਨਵੀਰ ਜਮਾਲਪੁਰਾ ਦਾ ਸ਼ਾਗਿਰਦ ਸੀ ਅਤੇ ਤਨਵੀਰ ਦਾ ਕਤਲ ਵੀ ਈਦ ਵਾਲੇ ਦਿਨ ਹੀ ਹੋਇਆ ਸੀ। ਫਿਲਹਾਲ ਥਾਣਾ ਸਿਟੀ-1 ਮਲੇਰਕੋਟਲਾ ਦੀ ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਸਕੀ ਧੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਪਤਨੀ ਤੇ ਬੱਚਿਆਂ ਵਲੋਂ ਕਤਲ