ਸਿੱਖਿਆ ਮੰਤਰੀ ਦੀਆਂ ਫਿਰ ਵਧੀਆ ਮੁਸ਼ਕਲਾਂ
Sunday, Nov 18, 2018 - 12:02 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਦੇ ਸਿੱਖਿਆ ਮੰਤਰੀ ਪਹਿਲਾਂ ਹੀ ਆਪਣੇ ਵਿਵਾਦਿਤ ਬਿਆਨਾਂ ਦੀ ਚੱਕਰੀ 'ਚੋਂ ਬਾਹਰ ਨਹੀਂ ਨਿਕਲੇ ਸੀ। ਹੁਣ ਸਰੀਰਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਨੇ ਵੀ ਮੰਤਰੀ ਨੂੰ ਘੇਰਾ ਪਾ ਲਿਆ ਹੈ। ਅੰਮ੍ਰਿਤਸਰ 'ਚ ਸਰੀਰਕ ਸਿੱਖਿਆ ਦੇ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਓ.ਪੀ. ਸੋਨੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ 'ਤੇ ਦੋਸ਼ ਲਗਾਏ ਕਿ ਸੀ.ਬੀ.ਐੱਸ.ਸੀ. ਬੋਰਡ ਜਿਸ ਵਿਸ਼ੇ ਨੂੰ ਪਹਿਲ ਦੇ ਰਿਹਾ ਹੈ ਪੰਜਾਬ ਸਰਕਾਰ ਉਸੇ ਵਿਸ਼ੇ ਨੂੰ ਹਟਾਉਣ ਦੀ ਕੋਸ਼ਿਸ਼ 'ਚ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਂਝਾ ਮੋਰਚਾ ਦੇ ਅਧਿਆਪਕ ਵੀ ਪੰਜਾਬ ਸਰਕਾਰ ਖਿਲਾਫ ਧਰਨਾ ਦੇ ਰਹੇ ਹਨ ਤੇ ਹੁਣ ਸਰੀਰਿਕ ਸਿੱਖਿਆ ਦੇ ਅਧਿਆਪਕ ਵੀ ਮੈਦਾਨ 'ਚ ਉਤਰ ਆਏ ਹਨ।