ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਸਾਮੀਆਂ ਦੀ ਭਰਤੀ ਨੂੰ ਮਨਜ਼ੂਰੀ, ਨੋਟੀਫਿਕੇਸ਼ਨ ਜਾਰੀ

Thursday, Aug 07, 2025 - 11:02 AM (IST)

ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਸਾਮੀਆਂ ਦੀ ਭਰਤੀ ਨੂੰ ਮਨਜ਼ੂਰੀ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਸਮਗਰ ਸਿੱਖਿਆ ਅਧੀਨ 104 ਟੀ.ਜੀ.ਟੀ. ਅਸਾਮੀਆਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦਾ ਨੋਟੀਫਿਕੇਸ਼ਨ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਯੋਗ ਉਮੀਦਵਾਰ 14 ਅਗਸਤ ਤੋਂ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਣਗੇ। ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਭਰ ਦੇ ਨੌਜਵਾਨ ਇਸ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਟੀ.ਜੀ.ਟੀ. ਭਰਤੀ ’ਚ ਜਨਰਲ ਵਰਗ ’ਚ 28, ਓ.ਬੀ.ਸੀ. 24, ਐੱਸ.ਸੀ. 42 ਤੇ ਈ.ਡਬਲਿਯੂ.ਐੱਸ. ’ਚ 10 ਅਸਾਮੀਆਂ ’ਤੇ ਨਿਯੁਕਤੀ ਕੀਤੀ ਜਾਵੇਗੀ। ਸੀਟਾਂ ਵਿਸ਼ੇਸ਼ ਤੌਰ ’ਤੇ ਯੋਗ ਉਮੀਦਵਾਰ ਅਤੇ ਸਾਬਕਾ ਸੈਨਿਕਾਂ ਲਈ ਵੀ ਰਾਖਵੀਆਂ ਹੋਣਗੀਆਂ। ਅੰਗਰੇਜ਼ੀ ਭਾਸ਼ਾ ’ਚ 10, ਸਮਾਜਿਕ ਵਿਗਿਆਨ ਅਤੇ ਭੂਗੋਲ ’ਚ 30, ਹਿੰਦੀ ’ਚ 4, ਗਣਿਤ ’ਚ 15, ਪੰਜਾਬੀ ’ਚ 9, ਸਾਇੰਸ ਮੈਡੀਕਲ ’ਚ 8 ਅਤੇ ਸਾਇੰਸ ਨਾਨ-ਮੈਡੀਕਲ ’ਚ 28 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਰਾਸ਼ਨ ਡਿਪੂਆਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਚੰਡੀਗੜ੍ਹ ਸਿੱਖਿਆ ਵਿਭਾਗ ਨੇ ਹਾਲ ਹੀ ’ਚ ਐੱਨ.ਟੀ.ਟੀ., ਜੇ.ਬੀ.ਟੀ., ਟੀ.ਜੀ.ਟੀ., ਪੀ.ਜੀ.ਟੀ. ਅਤੇ ਸਪੈਸ਼ਲ ਐਜੂਕੇਟਰ ਦੀਆਂ 993 ਸਥਾਈ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਕੀਤੀ ਹੈ। ਇਹ ਉਨ੍ਹਾਂ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ, ਜੋ ਇਨ੍ਹਾਂ ਅਸਾਮੀਆਂ ਤੋਂ ਨਿਰਾਸ਼ ਹਨ, ਉਹ ਸਮਗਰਾ ਸਿੱਖਿਆ ਅਧੀਨ ਸਿੱਖਿਆ ਵਿਭਾਗ ’ਚ ਅਰਜ਼ੀ ਦੇ ਕੇ ਇਕ ਵਾਰ ਫਿਰ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਭਰਤੀ ਦੇ ਨਿਯਮ ਵੀ ਸਥਾਈ ਅਧਿਆਪਕਾਂ ਲਈ ਕੀਤੀ ਜਾਣ ਵਾਲੀ ਪ੍ਰਕਿਰਿਆ ਦੇ ਸਮਾਨ ਹੋਣਗੇ। ਭਰਤੀ ਨੂੰ ਪਾਰਦਰਸ਼ੀ ਬਣਾਉਣ ਲਈ, ਵਿਭਾਗ ਸਿਰਫ਼ ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਮੈਰਿਟ ਤਿਆਰ ਕਰਕੇ ਨਵੇਂ ਅਧਿਆਪਕਾਂ ਦੀ ਨਿਯੁਕਤੀ ਕਰੇਗਾ। ਸਿੱਖਿਆ ਵਿਭਾਗ ਨੇ ਇਸ ਭਰਤੀ ਪ੍ਰਕਿਰਿਆ ਨੂੰ ਚਾਰ ਤੋਂ ਪੰਜ ਮਹੀਨਿਆਂ ਦੇ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ, ਜਾਰੀ ਹੋ ਗਿਆ ਅਲਰਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News