ਸਿੱਖਿਆ ਮਹਿਕਮੇ ਨੇ ਪ੍ਰਾਈਵੇਟ ਸਕੂਲਾਂ ਦੀ ਕਾਰਸਪਾਂਡੈਂਟ ਪ੍ਰਵਾਨਗੀ ਦਾ ਪ੍ਰਾਸੈੱਸ ਕੀਤਾ ਆਨਲਾਈਨ
Monday, Feb 22, 2021 - 03:01 PM (IST)
ਲੁਧਿਆਣਾ (ਵਿੱਕੀ) : ਪੰਜਾਬ ਰਾਜ ਦੇ ਪ੍ਰਾਈਵੇਟ ਸਕੂਲਾਂ ਦੇ ਕਾਰਸਪਾਂਡੈਂਟ ਦੀ ਪ੍ਰਵਾਨਗੀ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦੇ ਹੋਏ ਸਿੱਖਿਆ ਮਹਿਕਮੇ ਦੀ ਕਾਰਜ ਕੁਸ਼ਲਤਾ ਨੂੰ ਹੋਰ ਬਿਹਤਰ ਕਰਨ ਦੇ ਉਦੇਸ਼ ਨਾਲ ਸਰਕਾਰ ਵੱਲੋਂ ਇਸ ਸਬੰਧ ’ਚ ਸਾਰੇ ਪ੍ਰਾਸੈੱਸ ਨੂੰ ਆਨਲਾਈਨ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਕਾਰਣ ਹੁਣ ਆਡਿਟ ਸਕੂਲਾਂ ਦੇ ਕਾਰਸਪਾਂਡੈਂਟ ਦੀ ਪ੍ਰਵਾਨਗੀ ਜਾਰੀ ਕਰਨ ਦੀ ਪ੍ਰਕਿਰਿਆ ਦਾ ਕੰਮ ਈ-ਪੰਜਾਬ ਪੋਰਟਲ ਜ਼ਰੀਏ ਆਨਲਾਈਨ ਕੀਤਾ ਜਾਵੇਗਾ। ਇਸ ਨਾਲ ਜਿਥੇ ਇਹ ਪ੍ਰਕਿਰਿਆ ਸਰਲ ਹੋ ਜਾਵੇਗੀ। ਉਥੇ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਲਈ ਲੱਗਣ ਵਾਲਾ ਸਮਾਂ ਸਿਰਫ 4 ਦਿਨ ਦਾ ਹੋਵੇਗਾ।
ਇਹ ਵੀ ਪੜ੍ਹੋ : ‘ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਹਿਮਾਚਲ, ਪੰਜਾਬ ਤੇ ਹਰਿਆਣਾ ’ਚ ਹੋਵੇਗੀ ਕਾਂਗਰਸ ਦੀ ਜਿੱਤ’
ਕਿਵੇਂ ਹੋਵੇਗੀ ਆਨਲਾਈਨ ਪ੍ਰਕਿਰਿਆ
► ਸਕੂਲ ਦੇ ਕਾਰਸਪਾਂਡੈਂਟ/ਪ੍ਰਮੁੱਖ ਵੱਲੋਂ ਈ-ਪੰਜਾਬ ਪੋਰਟਲ ਦੇ Çਲਿੰਕ ’ਤੇ ਆਪਣੀ ਐਪਲੀਕੇਸ਼ਨ ਸਬੰਧਤ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ/ਐਲੀਮੈਂਟਰੀ ਸਿੱਖਿਆ) ਕੋਲ ਅਪਲਾਈ ਕੀਤਾ ਜਾਵੇਗਾ।
► ਸਬੰਧਤ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ/ਐਲੀਮੈਂਟਰੀ ਸਿੱਖਿਆ) ਵੱਲੋਂ ਕੇਸ ਆਪਣੀ ਟਿੱਪਣੀ ਸਮੇਤ ਦੇ 1 ਦਿਨ ਦੇ ਅੰਦਰ ਡਾਇਰੈਕਟਰ ਦਫਤਰ ਨੂੰ ਭੇਜਿਆ ਜਾਵੇਗਾ। ਜੇਕਰ ਕੋਈ ਤਰੁੱਟੀ ਹੋਵੇਗੀ ਤਾਂ ਟਿੱਪਣੀ ਸਮੇਤ ਕੇਸ ਸਕੂਲ ਨੂੰ ਵਾਪਸ ਭੇਜਿਆ ਜਾਵੇਗਾ।
► ਡਾਇਰੈਕਟਰ ਦਫਤਰ ਵੱਲੋਂ ਕੇਸ ਦੀ ਜਾਂਚ ਕਰਦੇ ਹੋਏ ਡੀ. ਪੀ. ਆਈ. (ਸੈਕੰਡਰੀ ਸਿੱਖਿਆ) ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਜੇਕਰ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਟਿੱਪਣੀ ਸਮੇਤ ਕੇਸ ਸਕੂਲ ਨੂੰ ਵਾਪਸ ਭੇਜਿਆ ਜਾਵੇਗਾ। ਇਹ ਕਾਰਵਾਈ ਇਕ ਦਿਨ ’ਚ ਹੀ ਹੋਵੇਗੀ।
► ਡੀ. ਪੀ. ਆਈ. (ਸੈਕੰਡਰੀ ਸਿੱਖਿਆ) ਵੱਲੋਂ ਕੇਸ ਦੇ ਸਬੰਧ ’ਚ ਇਕ ਦਿਨ ’ਚ ਹੀ ਆਦੇਸ਼ ਜਾਰੀ ਕੀਤੇ ਜਾਣਗੇ।
► ਡੀ. ਪੀ. ਆਈ. (ਸੈਕੰਡਰੀ ਸਿੱਖਿਆ ਦੀ ਪ੍ਰਵਾਨਗੀ) ਉਪਰੰਤ ਡਾਇਰੈਟੋਰੇਟ ਦਫਤਰ ਵੱਲੋਂ ਜ਼ਰੂਰੀ ਸੈਕਸ਼ਨ 1 ਦਿਨ ਦੇ ਅੰਦਰ-ਅੰਦਰ ਪੋਰਟਲ ’ਤੇ ਅਪਲੋਡ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਇਹ ਪ੍ਰਕਿਰਿਆ 4 ਦਿਨਾਂ ’ਚ ਪੂਰੀ ਹੋ ਜਾਵੇਗੀ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੇ 3 ਅਧਿਆਪਕਾਂ ਸਮੇਤ ਕੰਟੀਨ ਵਾਲਾ ਕੋਰੋਨਾ ਪਾਜ਼ੇਟਿਵ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ