ਪੰਜਾਬ ਦੇ ਕਈ ਅਫ਼ਸਰਾਂ ''ਤੇ ਹੋ ਸਕਦੀ ਹੈ ED ਦੀ ਕਾਰਵਾਈ! ਜਾਣੋ ਕੀ ਹੈ ਪੂਰਾ ਮਾਮਲਾ

Monday, Jul 22, 2024 - 01:04 PM (IST)

ਪੰਜਾਬ ਦੇ ਕਈ ਅਫ਼ਸਰਾਂ ''ਤੇ ਹੋ ਸਕਦੀ ਹੈ ED ਦੀ ਕਾਰਵਾਈ! ਜਾਣੋ ਕੀ ਹੈ ਪੂਰਾ ਮਾਮਲਾ

ਲੁਧਿਆਣਾ (ਹਿਤੇਸ਼)- ਬੁੱਢੇ ਨਾਲੇ ਦੇ ਪ੍ਰਦੂਸ਼ਣ ਲਈ ਜ਼ਿੰਮੇਦਾਰ ਅਧਿਕਾਰੀਆਂ ਖਿਲਾਫ ਈ. ਡੀ. ਦੀ ਕਾਰਵਾਈ ਹੋ ਸਕਦੀ ਹੈ। ਇਹ ਦਾਅਵਾ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਸ਼ਨੀਵਾਰ ਨੂੰ ਬੁੱਢੇ ਨਾਲੇ ’ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਮੁਹਿੰਮ ਚਲਾ ਰਹੇ ਐੱਨ. ਜੀ. ਓ. ਦੇ ਮੈਂਬਰਾਂ ਨਾਲ ਤਾਜਪੁਰ ਰੋਡ ਪੁਆਇੰਟ ’ਤੇ ਸਾਈਟ ਵਿਜ਼ਿਟ ਦੌਰਾਨ ਕੀਤਾ ਹੈ। ਐੱਨ. ਜੀ. ਓ. ਦੇ ਮੈਂਬਰਾਂ ਮੁਤਾਬਕ ਸਾਬਕਾ ਡਿਪਟੀ ਡਾਇਰੈਕਟਰ ਨੇ ਐੱਸ. ਟੀ. ਪੀ. ਸਾਫ ਕਰਨ ਤੋਂ ਬਾਅਦ ਬੁੱਢੇ ਨਾਲੇ ’ਚ ਛੱਡੇ ਜਾ ਰਹੇ ਪਾਣੀ ਦਾ ਰੰਗ ਕਾਲਾ ਹੋਣ ਨੂੰ ਲੈ ਕੇ ਹੈਰਾਨੀ ਪ੍ਰਗਟ ਕੀਤੀ ਹੈ। ਜਿਥੋਂ ਤੱਕ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਆੜ ’ਚ ਕੁਰੱਪਸ਼ਨ ਹੋਣ ਨੂੰ ਲੈ ਕੇ ਲੱਗ ਰਹੇ ਦੋਸ਼ਾਂ ਦਾ ਸਵਾਲ ਹੈ, ਉਸ ਨੂੰ ਲੈ ਕੇ ਸਾਬਕਾ ਡਿਪਟੀ ਡਾਇਰੈਕਟਰ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਪਿਓ ਨੇ ਦਿਹਾੜੀਆਂ ਲਾ ਕੇ ਕੈਨੇਡਾ ਭੇਜੀ ਸੀ ਧੀ, ਕੁਝ ਮਹੀਨਿਆਂ 'ਚ ਹੀ ਵਾਪਰ ਗਿਆ ਭਾਣਾ

ਨਿਰੰਜਨ ਸਿੰਘ ਮੁਤਾਬਕ ਬੁੱਢੇ ਨਾਲੇ ’ਚ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਖਿਲਾਫ ਕਾਰਵਾਈ ਨਾ ਕਰਨ ਲਈ ਕੁਰੱਪਸ਼ਨ ਕਰਨ ਵਾਲੇ ਪੀ. ਪੀ. ਸੀ. ਬੀ. ਜਾਂ ਨਗਰ ਨਿਗਮ ਅਧਿਕਾਰੀਆਂ ਖਿਲਾਫ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਐਕਸ਼ਨ ਕੀਤਾ ਜਾ ਸਕਦਾ ਹੈ ਕਿਉਂਕਿ ਕੁਰੱਪਸ਼ਨ ਜ਼ਰੀਏ ਕਮਾਇਆ ਗਿਆ ਪੈਸਾ ਵੀ ਕਾਲੇ ਧਨ ਵੀ ਕੈਟਾਗਿਰੀ ’ਚ ਆਉਂਦਾ ਹੈ, ਜਿਸ ਨੂੰ ਲੈ ਕੇ ਈ. ਡੀ. ਦੇ ਨਿਯਮਾਂ ਅਨੁਸਾਰ ਕਾਰਵਾਈ ਹੋਣ ਨੂੰ ਲੈ ਕੇ ਸਟੱਡੀ ਕਰਨ ਦੀ ਗੱਲ ਸਾਬਕਾ ਡਿਪਟੀ ਡਾਇਰੈਕਟਰ ਨੇ ਕਹੀ ਹੈ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਨੇ ਪਤਨੀ, ਸਾਲੀ ਅਤੇ ਭਤੀਜੇ ਨੂੰ ਕੁਹਾੜੀ ਨਾਲ ਵੱਢਿਆ! ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

ਇਸ ਦੇ ਲਈ 2007 ਦੇ ਦੌਰਾਨ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਰਿਪੋਰਟ ਬਣਾਉਣ ਵਾਲੀ ਟੀਮ ਦਾ ਹਿੱਸਾ ਰਹੇ ਪੀ. ਏ. ਯੂ. ਦੇ ਸਾਬਕਾ ਵਾਈਸ ਚਾਂਸਲਰ ਕ੍ਰਿਪਾਲ ਸਿੰਘ ਔਲਖ ਨਾਲ ਨਿਰੰਜਨ ਸਿੰਘ ਵੱਲੋਂ ਕੀਤੀ ਗਈ ਹੈ ਰਿਪੋਰਟ ’ਚ ਸ਼ਾਮਲ ਸਿਫਾਰਿਸ਼ ਨੂੰ ਹੁਣ ਤੱਕ ਕਿਉਂ ਅਤੇ ਕਿਹੜੇ ਅਧਿਕਾਰੀਆਂ ਨੇ ਲਾਗੂ ਨਹੀਂ ਹੋਣ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News