ਭੂਚਾਲ ਦੇ ਝਟਕਿਆ ਨਾਲ ਕੰਬਿਆ ਪੰਜਾਬ
Sunday, Jul 17, 2016 - 05:57 PM (IST)

ਪੰਜਾਬ ਭਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ 5.24 ਵਜੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਇਹ ਝਟਕੇ ਜਲੰਧਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਨੇੜਲੇ ਇਲਾਕਿਆਂ ਵਿਚ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ''ਤੇ ਭੂਚਾਲ ਦੀ ਤਬੀਰਤਾ 4.4 ਦਰਜ ਕੀਤੀ ਗਈ ਹੈ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਤੋਂ ਬਾਹਰ ਆ ਗਏ।
ਪੰਜਾਬ ਤੋਂ ਇਲਾਵਾ ਭੂਚਾਲ ਦੇ ਝਟਕੇ ਲਾਹੌਰ, ਸ਼ੇਖੁਪੁਰਾ ਅਤੇ ਪਾਕਿਸਤਾਨ ਵਿਚ ਵੀ ਮਹਿਸੂਸ ਕੀਤੇ ਗਏ ਹਨ।