ਈ-ਸੇਵਾ ਪੰਜਾਬੀ ਅਤੇ ਅੰਗਰੇਜ਼ੀ ਦੇ ਚੱਕਰ ''ਚ ਉਲਝੀ, ਕਰਮਚਾਰੀਆਂ ਤੋਂ ਲੈ ਕੇ ਆਮ ਜਨਤਾ ਪ੍ਰੇਸ਼ਾਨ

11/19/2019 5:07:54 PM

ਅੰਮ੍ਰਿਤਸਰ (ਅਰਵਿੰਦਰ ਵੜੈਚ) : ਜਨਮ ਅਤੇ ਮੌਤ ਸਰਟੀਫਿਕੇਟ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ 'ਚ ਲੋਕਾਂ ਨੂੰ ਨਜਾਤ ਮਿਲਦੀ ਨਹੀਂ ਦਿਸ ਰਹੀ ਹੈ। ਪੰਜਾਬ ਸਰਕਾਰ ਵੱਲੋਂ 29 ਜੁਲਾਈ 2019 ਤੋਂ ਈ-ਸੇਵਾ ਦੇ ਜ਼ਰੀਏ ਲੋਕਾਂ ਨੂੰ ਜਨਮ ਅਤੇ ਮੌਤ ਸਰਟੀਫਿਕੇਟ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਲੋਕਾਂ ਨੂੰ ਵਿਭਾਗਾਂ ਦੇ ਚੱਕਰ ਨਾ ਲਾਉਣੇ ਪੈਣ ਅਤੇ ਉਨ੍ਹਾਂ ਨੂੰ ਈ-ਸੇਵਾ ਤੋਂ ਹੀ ਸਰਟੀਫਿਕੇਟ ਮਿਲ ਜਾਣ ਪਰ ਮੁਸ਼ਕਲ ਹੈ ਕਿ ਈ-ਸੇਵਾ ਪੰਜਾਬੀ ਅਤੇ ਅੰਗਰੇਜ਼ੀ ਦੇ ਚੱਕਰ |ਚ ਉਲਝ ਚੁੱਕੀ ਹੈ, ਜਿਸ ਕਾਰਣ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਹੁੰਦੇ-ਹੁੰਦੇ ਕਈ ਤਰੁੱਟੀਆਂ ਨਾਮਕਰਨ ਜਾਂ ਐਡਰੈੱਸ ਲਿਖਣ ਵਿਚ ਆ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਖਪਤਕਾਰਾਂ 'ਤੇ ਤਾਂ ਪੈਂਦਾ ਹੀ ਹੈ। ਸੇਵਾ ਕੇਂਦਰਾਂ ਵਿਚ ਬੈਠੇ ਕਰਮਚਾਰੀਆਂ ਵੱਲੋਂ ਤਰੁਟੀਆਂ ਉਥੇ ਹੀ ਆਨ ਲਾਈਨ ਰਿਕਾਰਡ ਦਰਜ ਕਰਨ 'ਚ ਨਾਂ, ਪਤਾ, ਪਿਤਾ ਅਤੇ ਦਾਦੇ ਦੇ ਨਾਂ ਵਿਚ ਗਲਤੀਆਂ ਨਿਕਲ ਰਹੀਆਂ ਹਨ, ਜਿਸ ਨਾਲ ਕਰਮਚਾਰੀ ਵੀ ਈ-ਸੇਵਾ ਨੂੰ ਲੈ ਕੇ ਕੋਸ ਰਹੇ ਹਨ।

ਕੋਰੇਕਸ਼ਨ ਰਿਕਵੇਸਟ ਫ਼ਾਰਮ (ਸੀ. ਆਰ. ਐੱਫ.) ਕੁਝ ਮਹੀਨੇ ਪਹਿਲਾਂ ਵਿਭਾਗ ਦੇ ਮੁਲਾਜ਼ਮ ਵਰਤੋਂ 'ਚ ਲਿਆਉਂਦੇ ਸਨ। ਇਸ ਦਾ ਮਤਲਬ ਸੀ ਕਿ ਜੇਕਰ ਕੋਈ ਵਿਭਾਗੀ ਗਲਤੀ ਲਿਖਣ ਵਿਚ ਹੋ ਜਾਂਦੀ ਸੀ ਤਾਂ ਉਸ ਨੂੰ ਆਪਣੇ ਪੱਧਰ 'ਤੇ ਹੀ ਵਿਭਾਗ ਠੀਕ ਕਰ ਦਿੰਦਾ ਸੀ ਭਾਵ ਡਾਕ ਨੰਬਰ ਤੋਂ ਉੱਚ ਅਧਿਕਾਰੀਆਂ ਨੂੰ ਕਾਗਜ਼ਾਤ ਭੇਜ ਕੇ ਉਸ ਭੁੱਲ ਦਾ ਸੁਧਾਰ ਕਰਵਾ ਲਿਆ ਜਾਂਦਾ ਸੀ ਪਰ ਜਦੋਂ ਤੋਂ ਈ-ਸੇਵਾ ਦਾ ਕੰਮ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਨਿਗਮ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੋਟੀ ਜਿਹੀ ਗਲਤੀ ਨੂੰ ਲੈ ਕੇ ਵੀ ਰਜਿਸਟਰੇਸ਼ਨ ਅਧਿਕਾਰੀ ਦੇ ਦਸਤਖਤ ਕਰਵਾ ਕੇ ਭੇਜੇ ਸਰਟੀਫਿਕੇਟ 'ਤੇ ਡੀ. ਸੀ. ਦਫਤਰ ਵਿਚ ਬੈਠੇ ਈ-ਸੇਵਾ ਦੇ ਅਧਿਕਾਰੀ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦੇ, ਜਿਸ ਦੇ ਨਾਲ ਲੋਕਾਂ ਨੂੰ ਵੀ ਪ੍ਰੇਸ਼ਾਨੀ ਚੁਕਣੀ ਪੈਂਦੀ ਹੈ। ਦੱਸਿਆ ਜਾਂਦਾ ਹੈ ਕਿ ਬਿਨਾਂ ਕਿਸੇ ਸੂਚਨਾ ਦੇ ਡੀ. ਸੀ. ਵਿਭਾਗ ਵਿਚ ਬੈਠੇ ਈ-ਸੇਵਾ ਦੇ ਅਧਿਕਾਰੀਆਂ ਨੇ ਆਨ ਲਾਈਨ ਸੀ. ਆਰ. ਐੱਫ. ਬੰਦ ਕਰ ਦਿੱਤਾ ਹੈ, ਜਿਸ ਦਾ ਸਰਕਾਰ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।

ਈ-ਸੇਵਾ ਪ੍ਰਣਾਲੀ ਠੀਕ : ਸ਼ਾਰਦਾ
ਈ-ਸੇਵਾ ਦੇ ਇੰਚਾਰਜ ਰਜਤ ਸ਼ਾਰਦਾ ਨੇ ਦੱਸਿਆ ਕਿ ਸਰਕਾਰ ਨੇ ਨਵੇਂ ਪੋਰਟਲ ਵਿਚ ਸੀ. ਆਰ. ਐੱਫ. ਬੰਦ ਕਰ ਦਿੱਤੀ ਹੈ। ਜਦੋਂ ਸਰਟੀਫਿਕੇਟ ਤਿਆਰ ਹੁੰਦਾ ਹੈ ਤਾਂ ਉਸ ਨੂੰ ਹੋਲੋਗ੍ਰਾਮ ਲੱਗਣ ਤੋਂ ਪਹਿਲਾਂ ਜਾਂਚ ਕਰ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਪ੍ਰਿੰਟ ਆਊਟ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਵੱਲੋਂ ਬਣਾਈ ਗਈ ਪ੍ਰਣਾਲੀ ਠੀਕ ਹੈ। ਉਸ ਨੂੰ ਨਿਗਮ ਮੁਲਾਜ਼ਮਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਕੰਮ ਦਾ ਜ਼ਿਆਦਾ ਬੋਝ ਹੋਣ ਕਾਰਣ ਨਿਗਮ ਮੁਲਾਜ਼ਮਾਂ ਵੱਲੋਂ ਟੈਕਨੀਕਲ ਗਲਤੀ ਹੋ ਜਾਂਦੀ ਹੈ।


Anuradha

Content Editor

Related News