ਫਗਵਾੜਾ ''ਚ ਈ. ਡੀ. ਦੀ ਟੀਮ ਵੱਲੋਂ 2 ਥਾਵਾਂ ''ਤੇ ਛਾਪੇਮਾਰੀ

Wednesday, Feb 17, 2021 - 09:49 PM (IST)

ਫਗਵਾੜਾ ''ਚ ਈ. ਡੀ. ਦੀ ਟੀਮ ਵੱਲੋਂ 2 ਥਾਵਾਂ ''ਤੇ ਛਾਪੇਮਾਰੀ

ਫਗਵਾੜਾ, (ਜਲੋਟਾ)-  ਫਗਵਾੜਾ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵਿਭਾਗ ਦੀਆਂ ਟੀਮਾਂ ਵੱਲੋਂ 2 ਥਾਵਾਂ 'ਤੇ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਹਾਲਾਂਕਿ ਉਪਰੋਕਤ ਕੇਸ ਦੇ ਸੰਬੰਧ ਵਿੱਚ ਅਧਿਕਾਰਤ ਪੱਧਰ 'ਤੇ ਕਿਸੇ ਕਿਸਮ ਦਾ ਖੁਲਾਸਾ ਜਾਂ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਮੁਤਾਬਕ ਈ.ਡੀ. ਟੀਮ ਜੋ ਕਿ ਇਨੋਵਾ ਗੱਡੀਆਂ 'ਚ ਫਗਵਾੜਾ ਪੁੱਜੀ ਹੈ। ਉਨ੍ਹਾਂ ਵੱਲੋਂ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ਨੰ. 1 'ਤੇ ਸਥਿਤ ਮਸ਼ਹੂਰ ਹੋਟਲ ਅਤੇ ਰਿਜੋਰਟਜ਼ 'ਤੇ ਛਾਪੇਮਾਰੀ ਦੀ ਜਾਣਕਾਰੀ ਹੈ।
ਇਸ ਦੇ ਨਾਲ ਹੀ ਫਗਵਾੜਾ ਦੇ ਪੋਸ਼ ਕਲੋਨੀ ਰੀਜੈਂਸੀ ਟਾਊਨ ਵਿਖੇ ਵੀ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਕ ਉਕਤ ਖੇਤਰ ਸਥਿਤ ਕੋਠੀ 'ਚ ਈ.ਡੀ. ਦੀ ਟੀਮ ਪਹੁੰਚੀ ਹੋਈ ਹੈ ਉਸ ਥਾਂ ਦਾ ਸਿੱਧਾ ਸਬੰਧ ਹੋਟਲ, ਰਿਜੋਰਟ ਦੇ ਮਾਲਕਾਂ ਨਾਲ ਹੈ। ਇਸ ਦੇ ਨਾਲ ਹੀ ਇਕ ਮਹੱਤਵਪੂਰਨ ਪਹਿਲੂ ਇਹ ਵੀ ਸਾਹਮਣੇ ਆਇਆ ਹੈ ਕਿ ਫਗਵਾੜਾ ਪੁਲਸ ਨੂੰ ਵੀ ਈ.ਡੀ. ਦੁਆਰਾ ਕੀਤੀ ਗਈ ਉਕਤ ਛਾਪੇਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਹਾਲਾਂਕਿ ਪੁਲਸ ਨੇ ਇਹ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੇ ਸੂਤਰਾਂ ਤੋਂ ਛਾਪਿਆਂ ਦੀ ਜਾਣਕਾਰੀ ਮਿਲੀ ਸੀ। ਪਰ ਇਸ ਬਾਰੇ ਪੁਲਸ ਕਿਸੇ ਵੀ ਪੱਧਰ ‘ਤੇ ਜਾਣੂ ਨਹੀਂ ਸੀ। ਖ਼ਬਰ ਲਿਖੇ ਜਾਣ ਤੱਕ ਫਗਵਾੜਾ 'ਚ ਈ.ਡੀ. ਟੀਮਾਂ ਵੱਲੋਂ ਛਾਪੇਮਾਰੀ ਦੇ ਦੌਰ ਜਾਰੀ ਹਨ ਅਤੇ ਸਾਰਾ ਮਾਮਲਾ ਬਹੁਤ ਹੀ ਰਹੱਸਮਈ ਬਣਿਆ ਹੋਇਆ ਹੈ।


author

Bharat Thapa

Content Editor

Related News