ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਵਧਾਨ!

Friday, Nov 08, 2019 - 04:32 PM (IST)

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਵਧਾਨ!

ਲੁਧਿਆਣਾ (ਨਰਿੰਦਰ) : ਦਿੱਲੀ ਅਤੇ ਚੰਡੀਗੜ੍ਹ ਦੀ ਤਰਜ਼ 'ਤੇ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਈ-ਚਲਾਨ ਕੱਟਿਆ ਜਾਵੇਗਾ। ਸੇਫ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ 'ਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ, ਇਸ ਦੀ ਜ਼ਰੀਏ ਹਰ ਸ਼ੱਕੀ ਸਰਗਰਮੀ 'ਤੇ ਨਜ਼ਰ ਰੱਖੀ ਜਾਵੇਗੀ। ਏ. ਸੀ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਆਰ. ਟੀ. ਦੇ ਸਹਿਯੋਗ ਨਾਲ ਪੁਲਸ ਵਿਭਾਗ ਵਾਹਨ ਮਾਲਕਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਘਰਾਂ 'ਚ ਚਲਾਨ ਦੀ ਕਾਪੀ ਭੇਜੇਗਾ।

ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਸ਼ਹਿਰ ਦੇ ਪ੍ਰਮੁੱਖ 6 ਚੌਕਾਂ 'ਤੇ ਇਹ ਵਿਵਸਥਾ ਕੀਤੀ ਜਾਵੇਗੀ। ਲੁਧਿਆਣਾ ਪੁਲਸ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਨਾਲ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾ ਸਕੇਗਾ, ਉੱਥੇ ਹੀ ਚੋਰੀ ਦੀਆਂ ਵਾਰਦਾਤਾਂ 'ਤੇ ਵੀ ਲਗਾਮ ਲੱਗ ਸਕੇਗੀ। ਆਮ ਜਨਤਾ ਨੇ ਟ੍ਰੈਫਿਕ ਪੁਲਸ ਦੇ ਇਸ ਉਪਰਾਲੇ ਦਾ ਸੁਆਗਤ ਕੀਤਾ ਹੈ।


author

Babita

Content Editor

Related News