ਦੁਸਹਿਰੇ ਵਾਲੇ ਦਿਨ ਵਾਪਰੇ ਅੰਮ੍ਰਿਤਸਰ ਰੇਲ ਹਾਦਸੇ ਮਗਰੋਂ ਸਖ਼ਤ ਹੋਇਆ ਪ੍ਰਸ਼ਾਸਨ
Friday, Sep 27, 2019 - 11:52 AM (IST)

ਜਲੰਧਰ (ਸੋਨੂੰ) - ਦੁਸਹਿਰੇ ਵਾਲੇ ਦਿਨ ਪਿਛਲੇ ਸਾਲ ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਵਾਪਰੇ ਭਿਆਨਕ ਰੇਲ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਸਾਰੀਆਂ ਦੁਸਹਿਰਾ ਕਮੇਟੀਆਂ ਨੂੰ ਐੱਨ.ਓ.ਸੀ. ਲਏ ਬਿਨਾਂ ਦੁਸਹਿਰੇ ਦਾ ਆਯੋਜਨ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪ੍ਰਸ਼ਾਸਨ ਦੇ ਇਸ ਹੁਕਮ ਦਾ ਖਮਿਆਜ਼ਾ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਨੂੰ ਭੁਗਤਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਇਸ ਵਾਰ ਪੁਤਲੇ ਬਣਾਉਣ ਦੇ ਆਰਡ ਨਹੀਂ ਮਿਲੇ। ਦੱਸ ਦੇਈਏ ਕਿ ਮਹਿੰਗਾਈ ਦੀ ਮਾਰ ਕਾਰਨ ਪੁਤਲੇ ਬਣਾਉਣ ਵਾਲੇ ਕਾਰੀਗਰ ਪਹਿਲਾਂ ਤੋਂ ਹੀ ਨਿਰਾਸ਼ ਹਨ ਅਤੇ ਦੂਜੇ ਪਾਸੇ ਇਨ੍ਹਾਂ ਨੂੰ ਇਸ ਵਾਰ ਆਰਡਰ ਵੀ ਬਹੁਤ ਘੱਟ ਮਿਲ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰੀਗਰਾਂ ਨੇ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਇਨ੍ਹਾਂ ਹੁਕਮਾਂ ਨੂੰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੱਲ ਜਲੰਧਰ ਦੀ ਕਰੀਏ ਤਾਂ ਜਲੰਧਰ 'ਚੋਂ ਵੀ ਇਸ ਵਾਰ ਉਨ੍ਹਾਂ ਨੂੰ ਪੁਤਲਿਆਂ ਦੇ ਬਹੁਤ ਘੱਟ ਆਰਡਰ ਮਿਲੇ ਹਨ। ਪ੍ਰਸ਼ਾਸਨ ਦੀ ਸਖਤੀ ਕਾਰਨ ਭਾਵੇਂ ਕਾਰੀਗਰਾਂ ਦਾ ਨੁਕਸਾਨ ਹੋਇਆ ਹੈ ਪਰ ਪ੍ਰਸ਼ਾਸਨ ਦੀ ਸਖ਼ਤੀ ਜਾਇਜ਼ ਹੈ। ਪ੍ਰਸ਼ਾਸਨ ਨੇ ਇਹ ਸਭ ਇਸੇ ਕਾਰਨ ਕੀਤਾ ਤਾਂਕਿ ਕਿਸੇ ਵੀ ਇਨਸਾਨ ਨੂੰ ਖੁਸ਼ੀ ਦੇ ਪਲਾਂ 'ਚ ਕਿਸੇ ਗ਼ਮ ਦਾ ਸਾਹਮਣਾ ਨਾ ਕਰਨਾ ਪਵੇ।