ਹਜ਼ਾਰਾਂ ਸਾਲ ਬੀਤਣ ਦੇ ਬਾਅਦ ਵੀ ਜਲੰਧਰ ਨੂੰ ਨਹੀਂ ਮਿਲੀ ''ਰਾਵਣ'' ਤੋਂ ਮੁਕਤੀ

10/08/2019 12:02:02 PM

ਜਲੰਧਰ— 7 ਹਜ਼ਾਰ ਸਾਲ ਪੁਰਾਣੇ ਜਲੰਧਰ ਸ਼ਹਿਰ ਨੂੰ ਅਜੇ ਤੱਕ 'ਰਾਵਣ' ਤੋਂ ਮੁਕਤੀ ਨਹੀਂ ਮਿਲ ਸਕੀ ਹੈ। ਜੇਕਰ ਇਸ ਦੇ ਪ੍ਰਾਚੀਨ ਇਤਿਹਾਸ ਦੇ ਪੰਨਿਆਂ 'ਤੇ ਨਜ਼ਰ ਪਾਈ ਜਾਵੇ ਤਾਂ ਰਾਕਸ਼ਸ ਦੇ ਨਾਂ 'ਤੇ ਵਸੇ ਜਲੰਧਰ ਸ਼ਹਿਰ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਰਾਕਸ਼ਸ ਵੱਖ-ਵੱਖ ਰੂਪਾਂ 'ਚ ਜਨਮ ਲੈਂਦੇ ਰਹੇ ਹਨ। ਜਿਹੜੇ ਲੋਕਾਂ ਨੇ ਪ੍ਰਾਚੀਨ ਇਤਿਹਾਸ ਪੜ੍ਹਿਆ ਹੋਵੇਗਾ, ਉਨ੍ਹਾਂ ਨੂੰ ਜਲੰਧਰ ਦੇ ਰਾਕਸ਼ਸ ਬਾਰੇ ਪਤਾ ਹੋਵੇਗਾ ਕਿ ਕਿਸ ਤਰ੍ਹਾਂ ਭਗਵਾਨ ਸ਼ੰਕਰ ਦੇ ਗੁੱਸੇ ਤੋਂ ਬਾਅਦ ਸਾਗਰ ਤੋਂ ਜਨਮੇ 'ਜਲੰਧਰ' ਰਾਕਸ਼ਸ ਨੇ ਕਦੇ ਜਲੰਧਰ ਇੰਨਾ ਤਾਂਡਵ ਮਚਾਇਆ ਸੀ ਕਿ ਇਕ ਬਾਗਗੀ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਦੈਤਰਾਜ ਜਲੰਧਰ ਦੇ ਕਤਲ ਦੇ ਰਣਨੀਤੀ ਬਣਾਉਣੀ ਪਈ ਸੀ ਅਤੇ ਮਰਨ ਤੋਂ ਬਾਅਦ ਵੀ ਜਲੰਧਰ 'ਚ ਰਾਕਸ਼ਸ ਦਾ ਖੌਫ ਅੱਜ ਤੱਕ ਬਰਕਰਾਰ ਹੈ। 

ਹਜ਼ਾਰਾਂ ਸਾਲ ਪਹਿਲਾਂ ਮਾਰਿਆ ਗਿਆ ਰਾਕਸ਼ਸ ਹੁਣ ਵੀ ਵੱਖ-ਵੱਖ ਰੂਪਾਂ 'ਚ ਲੋਕਾਂ ਨੂੰ ਪਰੇਸ਼ਾਨ ਕਰਨ 'ਚ ਕੋਈ ਕਸਰ ਨਹੀਂ ਛੱਡ ਰਿਹਾ। ਬੀਤੇ ਕੁਝ ਸਾਲਾਂ ਤੋਂ ਜਿਸ ਰਾਕਸ਼ਸ ਨੇ ਜਨਤਾ ਨੂੰ ਪਰੇਸ਼ਾਨ ਕਰ ਰੱਖਿਆ ਹੈ, ਉਹ ਹੈ ਜਲੰਧਰ ਦੀਆਂ ਖਸਤਾਹਾਲ ਸੜਕਾਂ ਨੇ। ਅਜਿਹਾ ਹੀ ਇਕ ਦਰਦ ਰਾਵਣ ਦੀ ਦਹਿਣ ਦੀ ਤਿਆਰੀ ਦੌਰਾਨ ਦੇਖਣ ਨੂੰ ਉਸ ਸਮੇਂ ਮਿਲਿਆ, ਜਦੋਂ ਟੁੱਟੀ ਸੜਕ 'ਤੇ ਝਟਕਾ ਖਾ ਕੇ ਰਾਵਣ ਦਾ ਪੁਤਲਾ ਹੇਠਾਂ ਡਿੱਗ ਗਿਆ ਅਤੇ ਲੋਕਾਂ ਨੇ ਮੁਸ਼ਕਿਲ ਦੇ ਨਾਲ ਚੁੱਕੇ ਕੇ ਦਹਿਣ ਦੇ ਸਥਾਨ ਤੱਕ ਪਹੁੰਚਾਇਆ। ਇਸ ਤੋਂ ਬਾਅਦ ਦੁਸਹਿਰਾ ਕਮੇਟੀ ਨਾਲ ਜੁੜੇ ਇਕ ਮੈਂਬਰ ਦੇ ਮੂੰਹ 'ਚੋਂ ਨਿਕਲ ਗਿਆ ਕਿ ਰਾਵਣ ਨੂੰ ਵਿਧਾਇਕ ਦਹਿਣ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਨਿਗਮ ਦੇ ਅਧਿਕਾਰੀ ਵੀ ਮੌਜੂਦ ਹੋਣਗੇ।

ਨਗਰ ਨਿਗਮ ਅਤੇ ਸਰਕਾਰ ਦੀ ਕੋਸ਼ਿਸ਼ ਵੀ ਸੜਕ ਰੂਪੀ ਇਸ ਰਾਕਸ਼ਸ ਤੋਂ ਜਨਤਾ ਨੂੰ ਬਚਾਉਣ 'ਚ ਨਾਕਾਫੀ ਸਾਬਤ ਹੋ ਰਹੇ ਹਨ। ਸ਼ਹਿਰਵਾਸੀ ਲਗਾਤਾਰ ਇਸ ਦਾ ਸ਼ਿਕਾਰ ਹੋਏ ਹਨ। ਇਸ ਦੇ ਬਾਅਦ ਵੀ ਲੋਕਾਂ ਦੀ ਚੁੱਪੀ ਸ਼ਾਇਦ ਇਸੇ ਵੱਲ ਇਸ਼ਾਰਾ ਕਰ ਕਰਦੀ ਹੈ ਕਿ ਹਜ਼ਾਰਾਂ ਸਾਲਾਂ ਤੋਂ ਰਾਕਸ਼ਸ ਦੇ ਸਾਏ 'ਚ ਜੀਅ ਰਹੇ ਲੋਕਾਂ ਨੂੰ ਹੁਣ ਇਸ ਦੀ ਆਦਤ ਹੋ ਗਈ ਹੈ। ਨਹੀਂ ਤਾਂ ਜਿਸ ਰਾਕਸ਼ਸ ਰੂਪੀ ਸੜਕਾਂ ਦਾ ਸ਼ਿਕਾਰ ਲੋਕ ਹੋ ਰਹੇ ਹਨ, ਉਸ ਦੇ ਖਿਲਾਫ ਆਵਾਜ਼ ਚੁੱਕੀ ਹੁੰਦੀ ਤਾਂ ਅਜਿਹਾ ਨਾ ਹੁੰਦਾ। ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਆਪਣੇ ਵਿਚਾਰ ਸ਼ੇਅਰ ਕਰ ਰਹੇ ਹਨ। ਇਥੇ ਦੱਸ ਦੇਈਏ ਕਿ ਇਸ ਸਾਲ ਰਾਵਣ ਨੂੰ ਸਾੜ ਕੇ ਤਾਂ ਲੋਕ ਮੁਕਤੀ ਪਾ ਲੈਣਗੇ ਪਰ ਜਲੰਧਰ ਵਾਸੀਆਂ ਨੂੰ ਰਾਕਸ਼ਸ ਰੂਪੀ ਸੜਕਾਂ ਤੋਂ ਕਦੋ ਮੁਕਤੀ ਮਿਲੇਗੀ।


shivani attri

Content Editor

Related News